ਰਿਲੀਜ਼ਿੰਗ ਤੋਂ ਪਹਿਲਾਂ ਇਸ ਸੂਬੇ ''ਚ ਟੈਕਸ ਫਰੀ ਹੋਈ ਦੀਪਿਕਾ ਦੀ ਫਿਲਮ ''ਛਪਾਕ''

1/9/2020 4:10:05 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਰਿਲੀਜ਼ਿੰਗ ਤੋਂ ਪਹਿਲਾਂ ਹੀ ਜ਼ਬਰਦਸਤ ਵਿਰੋਧ ਝੱਲ ਰਹੀ ਹੈ। ਇਹ ਵਿਰੋਧ ਦੀਪਿਕਾ ਦੇ ਜੇ. ਐੱਨ. ਯੂ. 'ਚ ਪਹੁੰਚਣ ਤੋਂ ਬਾਅਦ ਸ਼ੁਰੂ ਹੋਇਆ। ਇਸੇ ਦੌਰਾਨ ਕਈ ਲੋਕਾਂ ਨੇ 'ਛਪਾਕ' ਦੀਆਂ ਟਿਕਟਾਂ ਰੱਦ ਕਰਕੇ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤੇ ਅਤੇ ਟਵਿਟਰ 'ਤੇ #BoycottChhapaak ਟਰੈਂਡ ਕਰਨ ਲੱਗਾ ਸੀ। ਹਾਲਾਂਕਿ, ਦੀਪਿਕਾ ਦੇ ਇਸ ਕਦਮ ਨੂੰ ਤੇ ਉਸ ਦੀ ਆਉਣ ਵਾਲੀ ਫਿਲਮ 'ਛਪਾਕ' ਨੂੰ ਜ਼ਬਰਦਸਤ ਸਪੋਰਟ ਵੀ ਮਿਲਿਆ ਤੇ ਟਵਿਟਰ 'ਤੇ ਵਿਰੋਧ ਦੇ ਜਵਾਬ 'ਚ #SupportDeepikaPadukone ਟਰੈਂਡ ਕਰਦਾ ਹੋਇਆ ਨਜ਼ਰ ਆਇਆ। ਉਥੇ ਹੀ 'ਛਪਾਕ' ਦੇ ਮੇਕਰਸ ਲਈ ਕਾਫੀ ਚੰਗੀ ਖਬਰ ਸਾਹਮਣੇ ਆ ਰਹੀ ਹੈ ਕਿ ਮੱਧ ਪ੍ਰਦੇਸ਼ 'ਚ ਇਸ ਫਿਲਮ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। ਰਿਲੀਜ਼ਿੰਗ ਤੋਂ ਪਹਿਲਾਂ ਹੀ ਟੈਕਸ ਫਰੀ ਹੋਣ ਨਾਲ ਫਿਲਮ ਦੇ ਚੰਗੇ ਬਿਜ਼ਨੈੱਸ 'ਚ ਕਾਫੀ ਮਦਦ ਮਿਲੇਗੀ। 'ਛਪਾਕ' ਦੇ ਮੇਕਰਸ ਲਈ ਇਹ ਅਸਲ 'ਚ ਕਾਫੀ ਚੰਗੀ ਖਬਰ ਹੈ।


ਦੱਸਣਯੋਗ ਹੈ ਕਿ 10 ਜਨਵਰੀ ਨੂੰ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਦੀਪਿਕਾ ਦੀ ਇਹ ਫਿਲਮ ਐਸਿਡ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News