ਨਾਗਰਿਕਤਾ ''ਤੇ ਬਵਾਲ, ਬਾਲੀਵੁੱਡ ''ਚ ਚਮਕ ਰਹੇ ਨੇ ਇਹ ਵਿਦੇਸ਼ੀ ਸਿਤਾਰੇ
12/13/2019 10:54:26 AM
ਨਵੀਂ ਦਿੱਲੀ (ਬਿਊਰੋ) — ਨਾਗਰਿਕਤਾ ਸੋਧ ਬਿੱਲ ਨੂੰ ਲੈ ਦੇਸ਼ 'ਚ ਕਈ ਥਾਵਾਂ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਅਸਮ ਤੱਕ ਇਸ ਬਿੱਲ ਖਿਲਾਫ ਲੋਕ ਸੜਕਾਂ 'ਤੇ ਉਤਰ ਆਏ ਹਨ। ਅੱਜ ਕੁਝ ਅਜਿਹੇ ਹੀ ਫਿਲਮੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਭਾਰਤ ਦੇ ਨਾਗਰਿਕ ਨਹੀਂ ਹਨ ਪਰ ਉਹ ਬਾਲੀਵੁੱਡ 'ਚ ਸਫਲ ਸਿਤਾਰੇ ਹਨ।
ਅਕਸ਼ੈ ਕੁਮਾਰ : ਇਸ ਲਿਸਟ 'ਚ ਸਭਾ ਤੋਂ ਪਹਿਲਾਂ ਨਾਂ ਹੈ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦਾ। ਅਕਸ਼ੈ ਕੁਮਾਰ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਇਸ ਲਈ ਉਨ੍ਹਾਂ ਨੂੰ ਭਾਰਤ ਦਾ ਨਾਗਰਿਕ ਨਹੀਂ ਕਿਹਾ ਜਾ ਸਕਦਾ।
ਕੈਟਰੀਨਾ ਕੈਫ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਹਿੰਦੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਦੱਸ ਦਈਏ ਕਿ ਕੈਟਰੀਨਾ ਕੈਫ ਬ੍ਰਿਟਿਸ਼ ਨਾਗਰਿਕ ਹੈ ਪਰ ਉਹ ਭਾਰ 'ਚ ਕੰਮ ਕਰ ਰਹੀ ਹੈ। ਚੰਗੀ ਹਿੰਦੀ ਨਾ ਹੋਣ ਕਾਰਨ ਸ਼ੁਰੂਆਤੀ ਦੌਰ 'ਚ ਕੈਟਰੀਨਾ ਨੂੰ ਫਿਲਮਾਂ 'ਚ ਕੰਮ ਕਰਨ 'ਚ ਕਾਫੀ ਪ੍ਰੇਸ਼ਾਨੀ ਹੁੰਦੀ ਸੀ।
ਜੈਕਲੀਨ ਫਰਨਾਂਡੀਸ : ਜੈਕਲੀਨ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਜੈਕਲੀਨ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਤੇ ਉਸ ਕੋਲ ਵੀ ਭਾਰਤ ਦੀ ਨਾਗਰਿਕਤਾ ਨਹੀਂ ਹੈ। ਉਹ ਸ਼੍ਰੀਲੰਕਾ ਦੀ ਨਾਗਰਿਕ ਹੈ।
ਐਵਲਿਨ ਸ਼ਰਮਾ : ਐਵਲਿਨ ਸ਼ਰਮਾ ਦਾ ਜਨਮ ਜਰਮਨੀ 'ਚ ਹੋਇਆ ਸੀ। ਐਵਲਿਨ ਨੇ ਫਿਲਮ ਫਾਰਮ ਸਿਡਨੀ ਵਿਦ ਲਵ ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਫਿਲਮ 'ਯੇ ਜਵਾਨੀ ਹੈ ਦੀਵਾਨੀ' 'ਚ ਉਨ੍ਹਾਂ ਦੇ ਕਿਰਦਾਰ ਨੂੰ ਕੌਣ ਭੁੱਲ ਸਕਦਾ ਹੈ।
ਸੰਨੀ ਲਿਓਨ : ਐਡਲਟ ਫਿਲਮ ਇੰਡਸਟਰੀ ਤੋਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਸੰਨੀ ਲਿਓਨ ਵੀ ਕੈਨੇਡਾ ਦੀ ਨਾਗਰਿਕ ਹੈ। ਫਿਲਹਾਲ ਉਹ ਮੁੰਬਈ 'ਚ ਰਹਿੰਦੀ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਕਈ ਹਿੱਟ ਨੰਬਰਸ ਦਿੱਤੇ ਹਨ ਤੇ ਹਾਲੇ ਵੀ ਉਹ ਹਿੰਦੀ ਸਿੱਖ ਰਹੀ ਹੈ।
ਐਲੀ ਅਵਰਾਮ : ਐਲੀ ਅਵਰਾਮ ਦਾ ਜਨਮ ਸਵੀਡਨ 'ਚ ਹੋਇਆ ਸੀ ਤੇ ਉਨ੍ਹਾਂ ਕੋਲ ਇਥੇ ਦੀ ਨਾਗਰਿਕਤਾ ਵੀ ਹੈ। ਐਲੀ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਲੁੱਕ ਕਾਰਨ ਵੀ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਐਲੀ ਬਿੱਗ ਬੌਸ ਸੀਜ਼ਨ 7 ਦਾ ਹਿੱਸਾ ਵੀ ਰਹਿ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ