ਜਾਮੀਆ ਹਿੰਸਾ ਨੂੰ ਲੈ ਕੇ ਗੁੱਸੇ ''ਚ ਫਿਲਮੀ ਸਿਤਾਰੇ, ਕੀਤੇ ਇਹ ਟਵੀਟ

12/16/2019 3:23:07 PM

ਨਵੀਂ ਦਿੱਲੀ (ਬਿਊਰੋ) — ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਹਿੰਸਕ ਪ੍ਰਦਰਸ਼ਨ ਹੋ ਰਿਹਾ ਹੈ। ਦਿੱਲੀ ਦੇ ਜਾਮੀਆ ਮਿਲਲੀਆ ਇਸਲਾਮੀਆ ਯੂਨੀਵਰਸਿਟੀ 'ਚ ਵੀ ਵਿਦਿਆਰਥੀ ਵੀ ਕਾਨੂੰਨ ਦੇ ਖਿਲਾਫ ਹਨ। ਉਤਰ ਪ੍ਰਦੇਸ਼ ਦੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਹੋਈ ਹਿੰਸਾ 'ਚ ਤਿੰਨ ਵਿਦਿਆਰਥੀ ਜ਼ਖਮੀ ਹੋਏ ਹਨ। ਪੁਲਸ ਨੇ ਵਿਦਿਆਰਥੀਆਂ 'ਤੇ ਲਾਠੀ ਚਾਰਜ ਵੀ ਕੀਤਾ। ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਿਥੇ ਇਨ੍ਹਾਂ ਵਿਦਿਆਰਥੀਆਂ ਦਾ ਸਮਰਥਨ ਕੀਤਾ ਤਾਂ ਉਥੇ ਹੀ ਕੁਝ ਵਿਰੋਧ ਵੀ ਕਰ ਰਹੇ ਹਨ।

ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਟਵੀਟ ਕਰਕੇ ਲਿਖਿਆ, ''ਜਿਹੜੇ ਲੋਕ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਕਿ ਉਨ੍ਹਾਂ 'ਚੋਂ ਕਿਸੇ ਨੂੰ ਪਤਾ ਹੈ ਕਿ ਆਖਿਰ ਇਹ ਹੈ ਕੀ? ਤੁਹਾਨੂੰ ਕੀ ਲੱਗਦਾ ਹੈ ਕਿ ਵਿਰੋਧ ਕਰਨ ਵਾਲੇ ਤੇ ਖੁਦ ਨੂੰ ਬੁੱਧੀਜੀਵੀ ਕਹਿਣ ਵਾਲਿਆਂ ਨੇ ਇਸ ਬਿੱਲ ਨੂੰ ਵਿਸਥਾਰ ਨਾਲ ਪੜ੍ਹਿਆ ਹੋਵੇਗਾ?''

 

ਅਦਾਕਾਰਾ ਕੋਂਕਣਾ ਸੇਨ ਸ਼ਰਮਾ ਨੇ ਲਿਖਿਆ, ''ਅਸੀਂ ਵਿਦਿਆਰਥੀਆਂ ਦੇ ਨਾਲ ਹਾਂ। ਦਿੱਲੀ ਪੁਲਸ ਤੁਸੀਂ ਸ਼ਰਮ ਕਰੋ।''

 

ਤਾਪਸੀ ਪਨੂੰ ਨੇ ਵਿਦਿਆਰਥੀਆਂ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਹੈਰਾਨੀਜਨਕ ਹੈ ਕਿ ਇਹ ਸ਼ੁਰੂਆਤ ਹੈ ਜਾਂ ਅੰਤ। ਜੋ ਵੀ ਹੈ ਪਰ ਨਵੇਂ ਨਿਯਮ ਲਿਖੇ ਜਾ ਰਹੇ ਹਨ। ਜੇਕਰ ਕੋਈ ਇਨ੍ਹਾਂ 'ਚ ਫਿੱਟ ਨਹੀਂ ਹੈ ਤਾਂ ਨਤੀਜਾ ਤੁਹਾਡੇ ਸਾਹਮਣੇ ਹੈ। ਇਹ ਵੀਡੀਓ ਦੇਖ ਕੇ ਦਿਲ ਟੁੱਟ ਜਾਂਦਾ ਹੈ।''

 

 

ਅਦਾਕਾਰਾ ਰਿੱਚਾ ਚੱਢਾ ਨੇ ਟਵੀਟ ਕਰਦੇ ਹੋਏ ਲਿਖਿਆ, ''ਇਹ ਦੁਖਦਾਇਕ ਹੈ। ਕੀ ਕਿਸੇ ਦੇਸ਼ 'ਚ ਇਹ ਨੌਰਮਲ (ਆਮ) ਹੈ? ਇਸ ਫੋਰਸ ਦੀ ਕੀ ਲੋੜ ਹੈ? ਸਟੂਟੈਂਸ ਦੇ ਲਾਇਬ੍ਰੇਰੀ ਅੰਦਰ ਹੰਝੂ ਗੈਸ ਦੇ ਗੋਲੇ ਕੌਣ ਛੱਡ ਰਿਹਾ ਹੈ?''

 


ਦੱਸਣਯੋਗ ਹੈ ਕਿ ਜਾਮੀਆ ਮਿਲਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕਾਨੂੰਨ ਦੇ ਵਿਰੋਧ ਦਾ ਮਾਮਲੇ ਨੂੰ ਲੈ ਕੇ ਐਤਵਾਰ ਦੀ ਸ਼ਾਮ ਨੂੰ ਜਾਮੀਆ ਨਾਲ ਲੱਗਦੇ ਇਲਾਕੇ 'ਚ ਡੀ. ਟੀ. ਸੀ. ਦੀਆਂ 3 ਬੱਸਾਂ ਨੂੰ ਅੱਗ ਲਾ ਦਿੱਤੀ ਗਈ, ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਇਕ ਵਾਰ ਫਿਰ ਹਿੰਸਕ ਪ੍ਰਦਰਸ਼ਨਾਂ ਕਾਰਨ ਦਹਿਲ ਉਠੀ। ਜਾਮੀਆ ਦੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਸ ਨੇ ਯੂਨੀਵਰਸਿਟੀ ਕੈਂਪਸ 'ਚ ਦਾਖਲ ਹੋ ਕੇ ਕੁੱਟਮਾਰ ਕੀਤੀ। ਝਾਰਖੰਡ ਦੀ ਰਹਿਣ ਵਾਲੀ ਇਕ ਵਿਦਿਆਰਥਣ ਮੀਡੀਆ ਦੇ ਸਾਹਮਣੇ ਆਈ ਅਤੇ ਉਸ ਨੇ ਰੋਂਦੇ ਹੋਏ ਹੱਡਬੀਤੀ ਸੁਣਾਈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News