ਪ੍ਰਧਾਨ ਮੰਤਰੀ ਮੋਦੀ ਨੇ ''ਗੋਪੀ ਬਹੂ'' ਨੂੰ ਇਸ ਕੰਮ ਲਈ ਕੀਤੀ ਬੇਨਤੀ, ਸੋਸ਼ਲ ਮੀਡੀਆ ''ਤੇ ਮੁੜ ਛਾਈ ਚਰਚਾ ''ਚ

9/23/2017 12:07:19 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਟੀ. ਵੀ. ਸ਼ੋਅ 'ਸਾਥ ਨਿਭਾਨਾ ਸਾਥੀਆ' ਨਾਲ ਸਾਰਿਆ ਦੇ ਦਿਲ ਜਿੱਤਣ ਵਾਲੀ ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰ ਲਿਖਿਆ ਹੈ।

ਇਸ ਪੱਤਰ 'ਚ ਮੋਦੀ ਨੇ ਦੇਵੋਲੀਨਾ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਕਾਰ ਦੇ ਸਵੱਛ ਭਾਰਤ ਮੁਹਿੰਮ ਨਾਲ ਜੁੜ ਕਰ ਦੇਸ਼ 'ਚ ਸਵੱਛਤਾ ਦਾ ਸੰਦੇਸ਼ ਫੈਲਾਵੇ।

PunjabKesari

ਨਰਿੰਦਰ ਮੋਦੀ ਵਲੋਂ ਭੇਜੇ ਗਏ ਇਸ ਪੱਤਰ ਨੂੰ ਪੜ੍ਹ ਕੇ ਦੇਵੋਲੀਨਾ ਬਹੁਤ ਖੁਸ਼ ਹੋਈ ਅਤੇ ਉਨ੍ਹਾਂ ਨੇ ਮਾਣ ਦੇ ਨਾਲ ਇਸ ਗੱਲ ਨੂੰ ਸ਼ੇਅਰ ਕਰਦੇ ਹੋਏ ਟਵਿਟਰ 'ਤੇ ਤਸਵੀਰ ਪੋਸਟ ਕੀਤੀ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਉਹ ਪੱਤਰ ਸ਼ੇਅਰ ਕਰਕੇ ਕੈਪਸ਼ਨ 'ਚ ਲਿਖਿਆ, '' 'ਸਵੱਛਤਾ ਹੀ ਸੇਵਾ' ਮੂਵਮੈਂਟ ਨਾਲ ਜੁੜਣਾ ਮੇਰੇ ਲਈ ਸਨਮਾਨ ਦੀ ਗੱਲ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਡਾ ਧੰਨਵਾਦ। ਜੈ ਹਿੰਦ।'' ਜਾਣਕਾਰੀ ਮੁਤਾਬਕ ਛੋਟੇ ਪਰਦੇ 'ਤੇ ਦੇਵੋਲੀਨਾ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਲੈਟਰ ਲਿਖਿਆ।

ਆਪਣੇ 'ਸਵੱਛਤਾ ਹੀ ਸੇਵਾ' ਨਾਂ ਦੀ ਇਸ ਮੁਹਿੰਮ ਲਈ ਪ੍ਰਧਾਨ ਮੰਤਰੀ ਮੋਦੀ ਕਈ ਸਾਰੇ ਸਟਾਰਜ਼ ਨੂੰ ਲੈਟਰ ਲਿਖ ਕੇ ਇਸ ਨਾਲ ਜੁੜਣ ਦੀ ਬੇਨਤੀ ਕਰ ਰਹੇ ਹਨ ਤਾਂ ਕਿ ਸਵੱਛਤਾ ਦਾ ਸੰਦੇਸ਼ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਜਨਤਾ ਵਿਚਕਾਰ ਦਿੱਤਾ ਜਾ ਸਕੇ।

PunjabKesari

ਇਸ ਤੋਂ ਪਹਿਲਾਂ ਉਨ੍ਹਾਂ ਨੇ ਅਨਿਲ ਕਪੂਰ ਅਤੇ ਰਿਤੇਸ਼ ਦੇਸ਼ਮੁੱਖ ਨੂੰ ਵੀ ਇਸ ਮੁਹਿੰਮ ਨਾਲ ਜੁੜਣ ਲਈ ਲੈਟਰ ਲਿਖਿਆ ਸੀ। ਛੋਟੇ ਪਰਦੇ ਦੀ ਲੋਕਪ੍ਰਿਯਤਾ ਨੂੰਹ ਦੇਵੋਲੀਨਾ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣਾ ਬੋਲਡ ਅੰਦਾਜ਼ ਦਿਖਾਉਣ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News