ਮੋਬ ਲਿੰਚਿੰਗ 'ਤੇ PM ਮੋਦੀ ਨੂੰ ਚਿੱਠੀ ਲਿਖਣ ਵਾਲੀਆਂ 49 ਹਸਤੀਆਂ ਖਿਲਾਫ FIR

10/4/2019 4:10:55 PM

ਨਵੀਂ ਦਿੱਲੀ (ਬਿਊਰੋ) — ਮੋਬ ਲਿੰਚਿੰਗ ਦੇ ਖਿਲਾਫ ਬਾਲੀਵੁੱਡ ਤੇ ਹੋਰਨਾਂ ਹਸਤੀਆਂ ਵਲੋਂ ਪੀ. ਐੱਮ. ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਖਬਰ ਹੈ ਕਿ ਵੀਰਵਾਰ ਨੂੰ ਲਗਭਗ 50 ਸੈਲੀਬ੍ਰਿਟੀਜ਼ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਗਈ। ਇਸ 'ਚ ਰਾਮਚੰਦਰ ਗੁਹਾ, ਮਣੀ ਰਤਨਮ, ਅਨੁਰਾਗ ਕਸ਼ਅਪ ਵਰਗੇ ਸਿਤਾਰੇ ਸ਼ਾਮਲ ਹਨ, ਜਿਨ੍ਹਾਂ ਨੇ ਮੋਦੀ ਨੂੰ ਮੋਬ ਲਿੰਚਿੰਗ 'ਤੇ ਚਿੰਤਾ ਜਤਾਉਂਦੇ ਹੋਏ ਓਪਨ ਚਿੱਠੀ ਲਿਖੀ ਸੀ।

ਕਿਸ ਨੇ ਕੀਤੀ ਐੱਫ. ਆਈ. ਆਰ?
ਖਬਰ 'ਚ ਦੱਸਿਆ ਗਿਆ ਹੈ ਕਿ ਸਥਾਨਕ ਐਡਵੋਕੇਟ ਸੁਧੀਰ ਕੁਮਾਰ ਓਝਾ ਵਲੋਂ ਫਾਈਲ ਕੀਤੀ ਗਈ ਹੈ। ਸੁਧੀਰ ਕੁਮਾਰ ਓਝਾ ਨੇ ਦੱਸਿਆ, 'ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ 20 ਅਗਸਤ ਨੂੰ ਇਹ ਆਰਡਰ ਪਾਸ ਕੀਤਾ ਸੀ। ਮੇਰੀ ਪਟੀਸ਼ਨ ਨੂੰ ਸਵੀਕਾਰ ਕੀਤਾ ਗਿਆ ਸੀ, ਜਿਸ ਦੀ ਰਸੀਦ ਦੇ ਕੇ ਅੱਜ ਸਦਰ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ ਦਰਜ ਕੀਤੀ ਗਈ ਹੈ।' ਉਨ੍ਹਾਂ ਨੇ ਦੱਸਿਆ ਕਿ ਲਗਭਗ 50 ਦਸਤਖਤ ਕਰਨ ਵਾਲੇ ਲੋਕਾਂ ਦੇ ਨਾਂ 'ਤੇ ਉਨ੍ਹਾਂ ਨੇ ਪਟੀਸ਼ਨ ਪਾਈ ਸੀ। ਖਬਰ ਹੈ ਕਿ ਇਸ ਪਟੀਸ਼ਨ 'ਚ ਉਨ੍ਹਾਂ ਨੇ ਦੇਸ਼ ਦੀ ਇਮੇਜ਼ ਨੂੰ ਖਰਾਬ ਕਰਨ ਅਤੇ ਪ੍ਰਧਾਨ ਮੰਤਰੀ ਦੇ ਵਧੀਆ ਕੰਮ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਸੀ। ਪੁਲਸ ਮੁਤਾਬਕ, ਇਹ ਐੱਫ. ਆਈ. ਆਰ. ਭਾਰਤੀ ਦੰਡਾਵਲੀ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤੀ ਗਈ ਹੈ, ਜਿਨ੍ਹਾਂ 'ਚ ਦੇਸ਼ਧ੍ਰੋਹ, ਜਨਤਕ ਤੌਰ 'ਤੇ ਪ੍ਰੇਸ਼ਾਨ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਪਮਾਨ ਕਰਨਾ ਸ਼ਾਮਲ ਹੈ।

ਕੀ ਹੈ ਮਾਮਲਾ?
ਦੱਸ ਦਈਏ ਕਿ ਬਾਲੀਵੁੱਡ ਸਮੇਤ ਕਈ ਹਸਤੀਆਂ ਨੇ ਪੀ. ਐੱਮ. ਮੋਦੀ ਨੂੰ ਇਸ ਸਾਲ ਜੁਲਾਈ 'ਚ ਓਪਨ ਚਿੱਠੀ ਲਿਖੀ ਸੀ। ਇਸ 'ਚ ਉਨ੍ਹਾਂ ਨੇ ਮੋਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਚਿੱਠੀ 'ਚ ਲਿਖਿਆ, 'ਸਾਡਾ ਸੰਵਿਧਾਨ ਭਾਰਤ ਨੂੰ ਇਕ ਧਰਮ ਨਿਰਪੱਖ ਗਣਤੰਤਰ ਵਜੋਂ ਦਰਸਾਉਂਦਾ ਹੈ। ਇਸ ਚਿੱਠੀ 'ਚ ਮੰਗ ਕੀਤੀ ਗਈ ਹੈ ਕਿ ਦਲਿਤਾਂ, ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਦੀਆਂ ਲਿੰਚਿੰਗ ਨੂੰ ਰੋਕਿਆ ਜਾਵੇ। ਇਹ ਵੀ ਲਿਖਿਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਲਈ ਸਿਰਫ ਪੀ. ਐੱਮ. ਮੋਦੀ ਦੀ ਆਲੋਚਨਾ ਕਰਨੀ ਕੰਮ ਨਹੀਂ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News