ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ ਦੀ ਬਾਇਓਪਿਕ ਦੀ ਪਹਿਲੀ ਝਲਕ ਆਈ ਸਾਹਮਣੇ

2/10/2020 1:33:45 PM

ਮੁੰਬਈ (ਬਿਊਰੋ) — ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੀ ਬਾਇਓਪਿਕ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ ਨੂੰ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦਿੱਲੀ 'ਚ ਰਿਲੀਜ਼ ਕੀਤਾ। ਸਹਾਮਣੇ ਆਈਆਂ ਤਸਵੀਰਾਂ 'ਚ ਜਾਵਡੇਕਰ ਤੋਂ ਇਲਾਵਾ ਫਿਲਮ ਨਿਰਦਸ਼ਕ ਮਧੁਰ ਭੰਡਾਕਰ ਵੀ ਨਜ਼ਰ ਆ ਰਹੇ ਹਨ। ਪੋਸਟਰ ਨੂੰ ਰਿਲੀਜ਼ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਜਾਵਡੇਕਰ ਪੱਤਰਕਾਰਾਂ ਦੇ ਰੂ-ਬ-ਰੂ ਵੀ ਹੋਏ। ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਇਹ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜੋ ਫਰਸ਼ ਤੋਂ ਅਰਸ਼ ਤੱਕ ਪਹੁੰਚਿਆ। ਇਸ ਫਿਲਮ ਨੂੰ ਕੋ-ਪ੍ਰੋਡਿਊਸ ਜਗਦੀਸ਼ ਦਨੇਤੀ, ਸੁਵਰਣ ਪੱਪੂ ਤੇ ਜਾਨ ਮੌਰਟਿਨ ਨੇ ਕੀਤਾ ਹੈ। ਇਹ ਬਾਇਓਪਿਕ ਸਿਨੇਮਾਘਰਾਂ 'ਚ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋ ਜਾਵੇਗੀ।''

ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦਾ ਕਿਰਦਾਰ ਇਸ ਬਾਇਓਪਿਕ 'ਚ ਅਭਿਨੇਤਾ ਪਰੇਸ਼ ਰਾਵਲ ਨਿਭਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਖੁਦ ਅਭਿਨੇਤਾ ਨੇ ਟਵੀਟ ਕਰਕੇ ਦਿੱਤੀ ਸੀ। ਅਭਿਨੇਤਾ ਨੇ ਟਵੀਟ ਕੀਤਾ ਸੀ, ''ਏ. ਪੀ. ਜੇ. ਅਬਦੁਲ ਕਲਾਮ ਇਕ ਨਿਮਰ ਵਿਅਕਤੀ ਸਨ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਉਨ੍ਹਾਂ ਦੀ ਬਾਇਓਪਿਕ 'ਚ ਮੈਂ ਉਨ੍ਹਾਂ ਦਾ ਕਿਰਦਾਰ ਨਿਭਾ ਰਿਹਾ ਹਾਂ।''
ਦੱਸਣਯੋਗ ਹੈ ਕਿ ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਮਿਲਨਾਡੂ ਦੇ ਰਾਮੇਸ਼ਵਰਮ 'ਚ ਗਰੀਬ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਨੂੰ ਭਾਰਤ ਦੇ ਮਿਸਾਈਲ ਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News