PM ਮੋਦੀ ਦੇ ਹੱਕ ''ਚ ਆਏ ਗਿੱਪੀ ਗਰੇਵਾਲ ਤੇ ਯੁਵਰਾਜ, ਲੋਕਾਂ ਨੂੰ ਦਿੱਤੀ ''ਜਨਤਕ ਕਰਫਿਊ'' ਦੀ ਸਲਾਹ

3/21/2020 11:16:06 AM

ਜਲੰਧਰ (ਵੈੱਬ ਡੈਸਕ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਨੂੰ ਰੋਕਣ ਲਈ 22 ਮਾਰਚ ਨੂੰ 'ਜਨਤਕ ਕਰਫਿਊ' ਦੀ ਪਾਲਣਾ ਕਰਨ। ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪੰਜਾਬੀ ਫਿਲਮ  ਇੰਡਸਟਰੀ ਦੇ ਕਈ ਸਿਤਾਰੇ ਵੀ ਅੱਗੇ ਆਏ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਸ਼ੇਅਰ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਫਾਲੋਅਰਸ 'ਜਨਤਕ ਕਰਫਿਊ' ਦੀ ਪਾਲਣਾ ਕਰ ਸਕਣ।
PunjabKesari
ਇਸੇ ਤਰ੍ਹਾਂ ਯੁਵਰਾਜ ਹੰਸ ਨੇ ਇਸ ਕਰਫਿਊ ਦੇ ਸਮਰਥਨ 'ਚ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਇਸ ਤਰ੍ਰਾਂ ਕੁਝ ਹੋਰ ਫਿਲਮੀ ਸਿਤਾਰਿਆਂ ਨੇ ਵੀ ਇਸ ਜਨਤਕ ਕਰਫਿਊ ਦਾ ਸਮਰਥਨ ਕੀਤਾ ਹੈ।

 
 
 
 
 
 
 
 
 
 
 
 
 
 

And We Stand Together...... #primeminister @narendramodi ji @hansrajhanshrh ji 🙏🏻🙏🏻🙏🏻🙏🏻 22-3-2020

A post shared by Yuvraaj Hans (@yuvrajhansofficial) on Mar 19, 2020 at 8:10am PDT

ਦੱਸ ਦਈਏ ਕਿ 'ਕੋਰੋਨਾ ਵਾਇਰਸ' ਦੇ ਪ੍ਰਭਾਵ ਦੇ ਚੱਲਦਿਆਂ ਸਰਕਾਰ ਵਲੋਂ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫਿਲਮਾਂ ਦੀ ਸ਼ੂਟਿੰਗ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਫਿਲਮੀ ਸਿਤਾਰੇ ਆਪਣੇ ਘਰਾਂ 'ਚ ਸਮਾਂ ਗੁਜ਼ਾਰ ਰਹੇ ਹਨ। ਸੂਬਾ ਸਰਕਾਰ ਨੇ 'ਕੋਰੋਨਾ ਵਾਇਰਸ' ਦੀ ਦਹਿਸ਼ਤ ਨੂੰ ਦੇਖਦੇ ਹੋਏ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਨੇਮਾਘਰ, ਸ਼ਾਪਿੰਗ ਮਾਲ, ਇਤਿਹਾਸਕ ਥਾਵਾਂ, ਸਕੂਲ ਅਤੇ ਕਾਲਜਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ।

 
 
 
 
 
 
 
 
 
 
 
 
 
 

Stay home Stay safe❤️

A post shared by Naiqra Kaur (@naiqraofficial) on Mar 19, 2020 at 10:29pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News