ਅ੍ਰੰਮਿਤਾ ਪ੍ਰਤੀਮ ਦੀ ਜਨਮ ਸ਼ਤਾਬਦੀ ’ਤੇ ਗੂਗਲ ਨੇ ਇੰਝ ਕੀਤਾ ਸੈਲੀਬ੍ਰੇਟ

8/31/2019 12:35:47 PM

ਜਲੰਧਰ (ਬਿਊਰੋ) : ਗੂਗਲ ਨੇ ਡੂਡਲ ਬਣਾ ਕੇ ਮਹਾਨ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕੀਤਾ ਹੈ। ਭਾਰਤ ਦੀ ਮਹਾਨ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੀ ਅੱਜ ਜਨਮ ਸ਼ਤਾਬਦੀ ਹੈ। ਅੰਮਿ੍ਰਤਾ ਪ੍ਰੀਤਮ ਨੇ ਆਪਣੇ ਜੀਵਨ ਕਾਲ ’ਚ 100 ਤੋਂ ਜ਼ਿਆਦਾ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਦਾ ਕਈ ਭਾਸ਼ਾਵਾਂ ’ਚ ਅਨੁਵਾਦ ਵੀ ਹੋ ਚੁੱਕਾ ਹੈ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਪੰਜਾਬੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਇਹ ਕਵਿਤਾ ਕਾਫੀ ਲੋਕਪਿ੍ਰਯ ਹੋਈ।

ਗੁਜਰਾਂਵਾਲਾ ’ਚ ਹੋਇਆ ਜਨਮ
ਦੱਸ ਦਈਏ ਕਿ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ’ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਲਾਹੌਰ ਦੀਆਂ ਗਾਲੀਆਂ ’ਚ ਬੀਤਿਆ। ਜਾਣਕਾਰੀ ਮੁਤਾਬਕ, ਅੰਮਿ੍ਰਤਾ ਨੇ ਕਾਫੀ ਘੱਟ ਉਮਰ ’ਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀਆਂ ਰਚਨਾਵਾਂ ਮੌਜੂਦਾ ਰਸਾਲਿਆਂ ਅਤੇ ਅਖਬਾਰਾਂ ’ਚ ਛਪਦੀਆਂ ਸਨ। ਵੰਡ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਭਾਰਤ ਆ ਗਈ ਅਤੇ ਆਪਣਾ ਪੂਰਾ ਜੀਵਨ ਇਥੇ ਹੀ ਬਤੀਤ ਕੀਤਾ। 31 ਅਕਤੂਬਰ 2005 ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। 

PunjabKesari

ਪਦਮ ਵਿਭੂਸ਼ਣ ਨਾਲ ਨਵਾਜਿਆ ਗਿਆ ਸੀ ਅੰਮ੍ਰਿਤਾ ਨੂੰ 
ਅੰਮ੍ਰਿਤਾ ਪ੍ਰੀਤਮ ਨੂੰ ਉਨ੍ਹਾਂ ਦੀਆਂ ਰਚਨਾਵਾਂ ਲਈ ਸਾਲ 1956 ’ਚ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। ਸਾਲ 1969 ’ਚ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ ਅਤੇ ਸਾਲ 1982 ’ਚ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੀ ਵਿਸ਼ੇਸ਼ ਰਚਨਾ ‘ਕਾਗਜ ਤੇ ਕੈਨਵਸ’ ਲਈ ਦਿੱਤਾ ਗਿਆ ਸੀ। ਸਾਲ 2004 ’ਚ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡੇ ਪੁਰਸਕਾਰ ਪਦਮ ਵਿਭੂਸ਼ਣ ਨਾਲ ਨਵਾਜਿਆ ਗਿਆ। 

PunjabKesari

ਅੰਮ੍ਰਿਤਾ ਦੀਆਂ ਰਚਨਾਵਾਂ
ਅੰਮ੍ਰਿਤਾ ਜਦੋਂ ਕਵਿਤਾਵਾਂ ਲਿਖਦੀ ਹੈ ਤਾਂ ਪਾਠਕਾਂ ਨੂੰ ਨਾਲ ਵਹਾ ਲੈ ਜਾਂਦੀ ਹੈ। ਇਸ ਤੋਂ ਇਲਾਵਾ ਲਿਖਣ ਦੇ ਨਾਲ-ਨਾਲ ਪੜ੍ਹਦੇ ਰਹਿਣਾ ਵੀ ਉਨ੍ਹਾਂ ਦੀ ਇੱਕ ਬਹੁਤ ਚੰਗੀ ਆਦਤ ਸੀ। ਕੰਮ ਦੇ ਪ੍ਰਤੀ ਉਨ੍ਹਾਂ ਪ੍ਰਤੀਬੱਧਤਾ ਬਹੁਤ ਸੀ। ਔਰਤਾਂ ਲਈ ਉਨ੍ਹਾਂ ਦਾ ਨਜ਼ਰੀਆ ਧਿਆਨ ਨਾਲ ਸਮਝਣ ਦੀ ਲੋੜ ਹੈ। ਅੰਮ੍ਰਿਤਾ ਤੋਂ ਪਹਿਲਾਂ ਆਦਮੀ ਹੀ ਔਰਤਾਂ ਬਾਰੇ ਲਿਖਿਆ ਕਰਦੇ ਸੀ। ਕਈ ਵਾਰ ਮਰਦ ਦ੍ਰਿਸ਼ਟੀਕੋਣ ਤੋਂ ਗਲਤ ਵੀ ਲਿਖ ਦਿੱਤਾ ਜਾਂਦਾ ਸੀ। ਅੰਮ੍ਰਿਤਾ ਪਹਿਲੀ ਵੱਡੀ ਲੇਖਿਕਾ ਸੀ ਜਿਸਨੇ ਔਰਤ ਬਾਰੇ ਸੱਚ ਲਿਖਣ ਦੀ ਹਿੰਮਤ ਕੀਤੀ। “ਮੈਂ ਤੇਰਾ ਅੰਨ ਖਾਦੀ ਹਾਂ,ਤੂੰ ਮੈਨੂੰ ਜਿਵੇਂ ਮਰਜ਼ੀ ਵਰਤ ਲੈ” ਜਿਹੀਆਂ ਰਚਨਾਵਾਂ ਰਾਹੀਂ ਅੰਮ੍ਰਿਤਾ ਔਰਤਾਂ ਦੀ ਆਵਾਜ਼ ਬਣੀ। ਉਨ੍ਹਾਂ ਰਸਾਲਾ ਨਾਗਮਣੀ ਪੰਜਾਬੀ ਅਦਬ ਦਾ ਹਾਸਲ ਹੈ। ਨਾਗਮਣੀ ਨੇ ਕਈ ਲਿਖਾਰੀਆਂ ਨੂੰ ਪੇਸ਼ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News