ਬੰਦ ਕਮਰੇ ''ਚ ਅਮਿਤਾਭ ਨਾਲ ਮੁੱਖ ਮੰਤਰੀ ਨੇ ''ਫਿਲਮ ਸਿਟੀ'' ਦੇ ਨਿਰਮਾਣ ਨੂੰ ਲੈ ਕੇ ਕੀਤੀ ਚਰਚਾ

12/2/2019 9:16:34 AM

ਮਨਾਲੀ  (ਸੋਨੂੰ)- ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਸਦੀ ਦੇ ਮਹਾਨਾਇਕ ਼ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨਾਲ ਮਿਲਣ ਮਨਾਲੀ ਪਹੁੰਚੇ। ਮੁੱਖ ਮੰਤਰੀ ਨੇ ਬਿਗ ਬੀ ਦਾ ਸਵਾਗਤ ਕੁਲਵੀ ਪ੍ਰੰਪਰਾ ਅਨੁਸਾਰ ਟੋਪੀ ਅਤੇ ਸ਼ਾਲ ਪਹਿਨ ਕੇ ਕੀਤਾ। ਉਨ੍ਹਾਂ ਅਮਿਤਾਭ ਨਾਲ ਲਗਭਗ ਅੱਧਾ ਘੰਟਾ ਸਰਕਟ ਹਾਊਸ ਮਨਾਲੀ 'ਚ ਮੁਲਾਕਾਤ ਕੀਤੀ। ਅਮਿਤਾਭ ਨਾਲ ਸੀ.ਐੱਮ. ਦੀ ਮੁਲਾਕਾਤ ਦੀ ਗਲ ਸੁਣ ਕੇ ਸੈਂਕੜੇ ਲੋਕ ਉਥੇ ਇਕੱਠੇ ਹੋ ਗਏ। ਸਰਕਾਰ ਵਲੋਂ ਅਮਿਤਾਭ ਦਾ ਸਵਾਗਤ ਢੋਲ-ਨਗਾਰਿਆਂ ਨਾਲ ਕੀਤਾ ਗਿਆ। ਬੰਦ ਕਮਰੇ 'ਚ ਮੁੱਖ ਮੰਤਰੀ ਨੇ ਅਮਿਤਾਭ ਬੱਚਨ ਦੇ ਨਾਲ ਫਿਲਮ ਸਿਟੀ ਦੇ ਨਿਰਮਾਣ ਨੂੰ ਲੈ ਕੇ ਚਰਚਾ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ 'ਚ ਫਿਲਮ ਸਿਟੀ ਦੇ ਨਿਰਮਾਣ ਨੂੰ ਲੈ ਕੇ ਇਕ ਪਲਾਨ ਤਿਆਰ ਕਰ ਲਿਆ ਹੈ ਅਤੇ ਜਲਦ ਹੀ ਇੱਥੇ ਫਿਲਮ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਮੁੰਬਈ ਤੋਂ ਆਉਣ ਵਾਲੇ ਫਿਲਮ ਨਿਰਮਾਤਾਵਾਂ ਨੂੰ ਮੁੰਬਈ ਵਾਂਗ ਹਿਮਾਚਲ 'ਚ ਵੀ ਸਹੂਲਤਾਂ ਮਿਲ ਸਕਣ।

ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਨੇ ਸਰਕਾਰ ਨੂੰ ਫਿਲਮ ਸਿਟੀ ਨਿਰਮਾਣ 'ਚ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹੋਟਲ ਇੰਡਸਟਰੀ ਦੇ ਨਾਲ-ਨਾਲ ਫਿਲਮ ਇੰਡਸਟਰੀ ਨੂੰ ਵੀ ਗੰਭੀਰਤਾ ਨਾਲ ਲੈ ਕੇ ਕੰਮ ਕਰ ਰਹੀ ਹੈ।

ਗਲੋਬਲ ਇਨਵੈਸਟਰ ਮੀਟ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਇਸ ਤਰ੍ਹਾਂ ਦੀ ਗਲੋਬਲ ਮੀਟ ਦਾ ਆਯੋਜਨ ਹੋਇਆ ਹੈ, ਜਿਸ 'ਚ ਪੀ.ਐੱਮ. ਨੇ ਖੁਦ ਸੂਬੇ 'ਚ ਆ ਕੇ ਆਪਣਾ ਆਸ਼ੀਰਵਾਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਿਤਾਭ ਨੇ ਹਿਮਾਚਲ ਪ੍ਰਦੇਸ ਦੀਆਂ ਸੁੰਦਰ ਵਾਦੀਆਂ ਦੀ ਤਾਰੀਫ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News