ਦਿੱਲੀ ਹਿੰਸਾ ''ਤੇ ਭੜਕੇ ਅਦਾਕਾਰ ਜੌਨ ਕਿਊਸਿਕ, ਭਾਰਤ ਸਰਕਾਰ ''ਤੇ ਲਾਏ ਗੰਭੀਰ ਦੋਸ਼

2/26/2020 3:37:45 PM

ਨਵੀਂ ਦਿੱਲੀ (ਬਿਊਰੋ) : ਦਿੱਲੀ ਦੇ ਨਾਰਥ ਈਸਟ ਇਲਾਕੇ 'ਚ ਹਿੰਸਾ ਦੌਰਾਨ 20 ਲੋਕਾਂ ਦੀ ਮੌਤ ਗਈ ਹੈ, ਜਦੋਂਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦਰਮਿਆਨ ਮਸ਼ਹੂਰ ਹਾਲੀਵੁੱਡ ਅਦਾਕਾਰ ਜੈਕ ਕਿਊਸਿਕ ਨੇ ਵੀ ਦਿੱਲੀ 'ਚ ਹੋ ਰਹੀ ਹਿੰਸਾ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਵੀਡੀਓ ਸ਼ੇਅਰ ਕੀਤੀ ਹੈ। ਜੈਕ ਕਿਊਸਿਕ ਨੇ ਦੁੱਖ ਜਤਾਉਂਦਿਆਂ ਭਾਰਤ ਸਰਕਾਰ 'ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਹਿੰਸਾ ਦੀ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਇਹ ਫਾਸੀਵਾਦੀ ਹੈ, ਦਿੱਲੀ ਸੜ ਰਹੀ ਹੈ। ਅਪਮਾਨ ਕਰਨ ਤੇ ਅੱਤਵਾਦ ਫੈਲਾਉਣ ਤੋਂ ਇਲਾਵਾ ਕੋਈ ਹੋਰ ਮਕਸਦ ਨਹੀਂ। ਦੇਖੋ ਭਾਰਤ 'ਚ ਕੀ ਹੋਇਆ।“

ਦੱਸ ਦਈਏ ਕਿ ਇਹ ਵੀਡੀਓ ਕਾਫੀ ਦਿਲ ਦਹਿਲਾਉਣ ਵਾਲੀ ਹੈ। ਜੌਨ ਕਿਊਸਿਕ ਨੇ ਇਸ ਤੋਂ ਪਹਿਲਾਂ ਵੀ ਭਾਰਤ ਦੇ ਹਾਲਾਤ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਪਿਛਲੇ ਸਾਲ ਦਸੰਬਰ 'ਚ ਵੀ ਭਾਰਤ ਦੇ ਹਵਾਲੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ।
PunjabKesari
ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਹਿੰਸਾ ਨੂੰ ਲੈ ਕੇ ਫਿਲਮਕਾਰ ਅਨੁਰਾਗ ਕਸ਼ਅਪ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਆਪਣੇ ਟਵੀਟ 'ਚ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ, ''ਇਹ ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਜਿੱਤੀਆਂ ਸਨ ਨਾ? ਹੁਣ ਕਿੱਥੇ ਹਨ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਆਪ? ਤੁਹਾਡੀ ਦਿੱਲੀ ਸੜ ਰਹੀ ਹੈ। ਕੀ ਅਮਿਤ ਸ਼ਾਹ ਨੇ ਖਰੀਦ ਲਿਆ ਹੈ ਤੁਹਾਨੂੰ ਜਾਂ ਖੁਦ ਹੀ ਆਪਣਾ ਜਮੀਰ ਵੇਚ ਕੇ ਖਾ ਲਿਆ ਹੈ?''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News