ਹੈਦਰਾਬਾਦ ਗੈਂਗਰੇਪ : ਦੋਸ਼ੀਆਂ ਦੇ ਐਨਕਾਊਂਟਰ ''ਤੇ ਬਾਲੀਵੁੱਡ ਸਿਤਾਰਿਆਂ ਨੇ ਕਿਹਾ ''ਜੈ ਹੋ''

12/6/2019 11:45:07 AM

ਮੁੰਬਈ (ਬਿਊਰੋ) — ਹੈਦਰਾਬਾਦ ਗੈਂਗਰੇਪ ਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਐਨਕਾਊਂਟਰ ਨੈਸ਼ਨਲ ਹਾਈਵੇਆ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਪੁਲਸ ਦੋਸ਼ੀਆਂ ਨੂੰ ਐੱਨ. ਐੱਚ.-44 'ਚੇ ਕ੍ਰਾਈਮ ਸੀਨ ਰਿਕ੍ਰਿਏਟ ਕਰਾਉਣ ਲਈ ਲੈ ਕੇ ਗਈ ਸੀ। ਪੁਲਸ ਮੁਤਾਬਕ, ਚਾਰੇ ਦੋਸ਼ੀਆਂ ਨੇ ਇਸ ਦੌਰਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਵਾਰਨਿੰਗ ਤੋਂ ਬਾਅਦ ਵੀ ਜਦੋਂ ਦੋਸ਼ੀ ਨਹੀਂ ਰੁਕੇ ਤਾਂ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਫਿਲਮਕਾਰ ਅਸ਼ੋਕ ਪੰਡਿਤ ਨੇ ਲਿਖਿਆ, ''ਤੇਲੰਗਾਨਾ ਪੁਲਸ 'ਤੇ ਕੋਈ ਸਵਾਲ ਨਹੀਂ ਉਠਣਾ ਚਾਹੀਦਾ। ਉਨ੍ਹਾਂ ਨੇ ਰੇਪ ਤੇ ਹੱਤਿਆ ਕਰਨ ਵਾਲੇ ਚਾਰੇ ਦੋਸ਼ੀਆਂ ਨੂੰ ਮਾਰ ਦਿੱਤਾ ਹੈ। ਇੰਨਾਂ ਹੀ ਨਹੀਂ ਪੁਲਸ ਨੂੰ ਇਸ ਬਹਾਦਰੀ ਲਈ ਸਨਮਾਨ ਮਿਲਣਾ ਚਾਹੀਦਾ ਹੈ।''


ਸਵਰਾ ਭਾਸਕਰ ਨੇ ਪੱਤਰਕਾਰ ਫਾਯੇ ਡਿਸੂਜਾ ਦਾ ਟਵੀਟ ਰਿਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਇਹ ਨਿਆ ਹੈ। ਪੁਲਸ ਨੇ ਕਾਨੂੰਨ ਤੋੜਿਆ ਹੈ। ਇਹ ਖਤਰਨਾਕ ਹੈ। ਅਜਿਹੇ 'ਚ ਨਿਆ ਪ੍ਰਕਿਰਿਆ ਦਾ ਕੀ ਮਤਲਬ ਹੈ?''


ਰਿਸ਼ੀ ਕਪੂਰ ਨੇ ਟਵੀਟ ਕੀਤਾ ਹੈ, ''ਬਹਾਦਰ ਤੇਲੰਗਾਨਾ ਪੁਲਸ, ਮੇਰੇ ਵਲੋਂ ਸ਼ੁੱਭਕਾਮਨਾਵਾਂ।''


ਅਨੁਪਮ ਖੇਰ ਨੇ ਲਿਖਿਆ, ''ਵਧਾਈ ਤੇ ਜੈ ਹੋ। ਤੇਲੰਗਾਨਾ ਪੁਲਸ ਨੇ ਮਾਰ ਦਿੱਤੇ, ਜਿੰਨੇ ਵੀ ਲੋਕਾਂ ਨੇ ਅਜਿਹਾ ਘਿਣੌਨਾ ਅਪਰਾਧ ਕਰਨ ਵਾਲਿਆਂ ਖਿਲਾਫ ਆਵਾਜ਼ ਚੁੱਕੀ ਸੀ ਤੇ ਉਨ੍ਹਾਂ ਲਈ ਖਤਰਨਾਕ ਤੋਂ ਖਤਰਨਾਕ ਸਜ਼ਾ ਮੰਗੀ ਸੀ। ਜੈ ਹੋ।''


ਰੁਕਲ ਪ੍ਰੀਤ ਨੇ ਟਵੀਟ ਕਰਦੇ ਹੋਏ ਲਿਖਿਆ, ''ਰੇਪ ਵਰਗੇ ਅਪਰਾਧ ਕਰਨ ਤੋਂ ਬਾਅਦ ਕਦੋਂ ਤੱਕ ਦੂਰ ਭੱਜ ਸਕਦੇ ਹੋ। ਧੰਨਵਾਧ ਤੇਲੰਗਾਨਾ ਪੁਲਸ।''

 

ਦੱਸਣਯੋਗ ਹੈ ਕਿ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਇਨ੍ਹਾਂ ਚਾਰੇ ਦੋਸ਼ੀਆਂ ਨੇ ਗੈਂਗਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇੰਨਾਂ ਚਾਰਾਂ ਦੋਸ਼ੀਆਂ ਨੇ ਮਹਿਲਾ ਡਾਕਟਰ ਦੀ ਲਾਸ਼ ਨੂੰ ਬੁਰੀ ਤਰ੍ਹਾਂ ਸਾੜ ਵੀ ਦਿੱਤਾ ਸੀ।


ਹਿਰਾਸਤ 'ਚ ਸਨ ਚਾਰੇ ਦੋਸ਼ੀ
ਪੁਲਸ ਨੇ ਚਾਰੇ ਦੋਸ਼ੀਆਂ ਨੂੰ ਇਸ ਵਾਰਦਾਤ ਦੇ 2 ਦਿਨਾਂ ਬਾਅਦ ਹੀ ਸੀ. ਸੀ. ਟੀ. ਵੀ. ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਹੈਦਰਾਬਾਦ ਪੁਲਸ ਨੇ ਹਿਰਾਸਤ ਦੀ ਮੰਗ ਕੀਤੀ ਤਾਂ ਦੋਸ਼ੀਆਂ ਨੂੰ 7 ਦਿਨਾਂ ਦੀ ਪੁਲਸ ਕਸਟਡੀ 'ਚ ਭੇਜ ਦਿੱਤਾ ਗਿਆ ਸੀ।

 

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News