ਜੌਨ ਅਬ੍ਰਾਹਮ ਨੇ ਪਹਿਲੀ ਵਾਰ ਕੀਤੀ ਸਿਆਸੀ ਟਿੱਪਣੀ, ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ

9/28/2019 9:28:59 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਇੰਡਸਟਰੀ ਦੇ ਉਨ੍ਹਾਂ ਐਕਟਰਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਐਕਸ਼ਨ ਤੇ ਦੇਸ਼ ਭਗਤੀ 'ਤੇ ਆਧਾਰਿਤ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉੱਥੇ ਹੀ ਸਿਆਸਤ ਤੋਂ ਲੈ ਬਿਆਨਬਾਜ਼ੀ ਤੱਕ ਜੌਨ ਅਬ੍ਰਾਹਮ ਕੋਸਾਂ ਦੂਰ ਰਹਿੰਦੇ ਹਨ ਪਰ ਹਾਲ ਹੀ 'ਚ ਜੌਨ ਅਬ੍ਰਾਹਮ ਨੇ ਇਕ ਈਵੈਂਟ 'ਚ ਬੇਹੱਦ ਸਿੱਧੇ ਅੰਦਾਜ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਮੁੰਬਈ 'ਚ 'ਦਿ ਗੌਡ ਹੂ ਲੱਵਡ ਮੋਟਰਬਾਈਕਸ' ਦੇ ਲਾਚਿੰਗ ਈਵੈਂਟ 'ਚ ਜੌਨ ਅਬ੍ਰਾਹਮ ਨੇ ਇਸ ਮੁੱਦੇ 'ਤੇ ਗੱਲ ਕੀਤੀ ਕਿ ਹੁਣ ਤਕ ਮੋਡਿਫਾਈਡ 'Modi-fied' ਕਿਉਂ ਨਹੀ ਹੋਇਆ। ਘੱਟ ਹੀ ਲੋਕ ਜਾਣਦੇ ਹਨ ਕਿ ਜੌਨ ਅਬ੍ਰਾਹਮ ਮੂਲ ਤੌਰ 'ਤੇ ਕੇਰਲ ਨਾਲ ਸਬੰਧ ਰੱਖਦੇ ਹਨ।

ਜੌਨ ਨੇ ਈਵੈਂਟ 'ਚ ਕਿਹਾ, “ਇਹ ਸਾਡੇ ਕੇਰਲ ਦੀ ਖੁਬਸੂਰਤੀ ਹੈ। ਤੁਸੀਂ ਇੱਥੇ ਹਰ ਮੀਟਰ ਦੀ ਦੂਰੀ 'ਤੇ ਮੰਦਰ ਦੇਖ ਸਕਦੇ ਹੋ, ਮਸਜਿਦ ਦੇਖ ਸਕਦੇ ਹੋ, ਚਰਚ ਵੀ ਦੇਖ ਸਕਦੇ ਹੋ, ਜੋ ਬਗੈਰ ਕਿਸੇ ਪ੍ਰੇਸ਼ਾਨੀ ਤੋਂ ਸ਼ਾਂਤੀ ਨਾਲ ਇੱਥੇ ਹਨ। ਇੱਥੇ ਅਜਿਹਾ ਕੋਈ ਮੁੱਦਾ ਨਹੀਂ ਹੈ, ਜਿੱਥੇ ਪੂਰੀ ਦੁਨੀਆ ਇਸ ਸਮੇਂ ਪੋਲਰਾਈਜ਼ਡ ਹੈ। ਉੱਥੇ ਹੀ ਕੇਰਲ ਇਕ ਅਜਿਹਾ ਉਦਾਹਰਨ ਪੇਸ਼ ਕਰਦਾ ਹੈ, ਜਿੱਥੇ ਸਾਰੇ ਧਰਮ ਤੇ ਜਾਤਾਂ ਇਕ-ਦੂਜੇ ਨਾਲ ਬੇਹਦ ਸ਼ਾਂਤੀ ਨਾਲ ਮਿਲਕੇ ਰਹਿੰਦੇ ਹਨ।
ਦੱਸ ਦਈਏ ਕਿ ਲੋਕ ਸਭਾ ਚੋਣਾਂ 'ਚ ਬੀਜੇਪੀ ਨੂੰ ਕੇਰਲ 'ਚ ਇਕ ਵੀ ਸੀਟ ਨਹੀਂ ਮਿਲੀ ਸੀ। ਇਸ ਦੇ ਨਾਲ ਹੀ ਅੱਜ ਤਕ ਬੀਜੇਪੀ ਕੇਰਲ 'ਚ ਕਦੇ ਸੱਤਾ 'ਚ ਨਹੀਂ ਆਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News