ਕਮਲ ਹਾਸਨ ਦੀ ਫਿਲਮ ‘ਇੰਡੀਅਨ-2’ ਦੇ ਸੈੱਟ ’ਤੇ ਹਾਦਸਾ, 3 ਦੀ ਮੌਤ

2/20/2020 1:37:46 AM

ਨਵੀਂ ਦਿੱਲੀ (ਇੰਟ.)-ਸੁਪਰਸਟਾਰ ਕਮਲ ਹਸਨ ਦੀ ਫਿਲਮ ਦੇ ਸੈੱਟ 'ਤੇ ਭਿਆਨਕ ਹਾਦਸਾ ਹੋਇਆ, ਚੇਨਈ ਦੇ ਈ.ਵੀ.ਪੀ. ਸਟੂਡੀਓ ਵਿਚ ਕ੍ਰੇਨ ਕ੍ਰੈਸ਼ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਲੋਕ ਜ਼ਖਮੀ ਹੋ ਗਏ। ਕਮਲ ਹਸਨ ਜ਼ਖਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਹੋਏ ਹਨ। ਉਹ ਉਸ ਸਮੇਂ ਲੋਕੇਸ਼ਨ 'ਤੇ ਮੌਜੂਦ ਸਨ, ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ।

ਮਰਨ ਵਾਲੇ ਲੋਕਾਂ ਦੇ ਨਾਂ ਮਧੂ ਅਤੇ ਚੰਦਰਨ ਹਨ। ਮਧੂ 29 ਸਾਲ ਦਾ ਸੀ, ਉਥੇ ਹੀ ਚੰਦਰਨ ਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਅਸਿਸਟੈਂਟ ਡਾਇਰੈਕਟਰ ਕ੍ਰਿਸ਼ਨਾ ਦੀ ਵੀ ਇਸ ਹਾਦਸੇ ਵਿਚ ਮੌਤ ਹੋਈ ਹੈ। ਕ੍ਰਿਸ਼ਨਾ ਸਿਰਫ 34 ਸਾਲ ਦਾ ਸੀ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਫਿਲਮ ਇੰਡੀਅਨ-2 ਦੀ ਸ਼ੂਟਿੰਗ ਈ.ਵੀ.ਪੀ. ਐਸਟੇਟ ਸਪਾਟ 'ਤੇ ਚੱਲ ਰਹੀ ਸੀ। ਸੂਤਰਾਂ ਮੁਤਾਬਕ ਇਹ ਹਾਦਸਾ 19 ਫਰਵਰੀ ਰਾਤ 9-30 ਵਜੇ ਵਾਪਰਿਆ।

ਦੱਸ ਦਈਏ ਕਿ ਇਸ ਫਿਲਮ ਨੂੰ ਐਸ ਸ਼ੰਕਰ ਡਾਇਰੈਕਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਪੋਸਟਰ ਇਕ ਬਜ਼ੁਰਗ ਕਿਰਦਾਰ ਵਿਚ ਨਜ਼ਰ ਆਏ ਸਨ। ਇਹ ਫਿਲਮ 1996 ਵਿਚ ਕਮਲ ਹਸਨ ਦੀ ਮੂਵੀ ਇੰਡੀਅਨ ਦਾ ਸੀਕਵਲ ਹੈ। ਫਿਲਮ ਨੂੰ ਲਾਇਕਾ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਵਿਚ ਸਿਧਾਰਥ ਅਤੇ ਕਾਜਲ ਅਗਰਵਾਲ ਵੀ ਅਹਿਮ ਭੂਮਿਕਾ ਵਿਚ ਹਨ।

ਜ਼ਿਕਰਯੋਗ ਹੈ ਕਿ ਇਹ ਫਿਲਮ ਕਮਲ ਹਸਨ ਦੀ ਆਖਰੀ ਫਿਲਮ ਹੋ ਸਕਦੀ ਹੈ। ਇਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਐਕਟਿੰਗ ਛੱਡ ਰਹੇ ਹਨ। ਅਜਿਹਾ ਉਹ ਪਾਲੀਟਿਕਸ ਦੇ ਚੱਲਦੇ ਕਰ ਰਹੇ ਹਨ। ਉਹ ਦੋਵੇਂ ਕੰਮ ਇਕੱਠੇ ਨਹੀਂ ਕਰ ਸਕਦੇ ਅਤੇ ਹੁਣ ਸਿਰਫ ਪਾਲੀਟਿਕਸ 'ਤੇ ਫੋਕਸ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਅਜਿਹਾ ਫੈਸਲਾ ਲਿਆ। ਇਸੇ ਕਾਰਨ ਕਿਆਸ ਲੱਗ ਰਹੇ ਹਨ ਕਿ ਇਹ ਕਮਲ ਹਸਨ ਦੀ ਆਖਰੀ ਫਿਲਮ ਹੋ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Edited By Sunny Mehra

Related News