ਅਦਾਕਾਰਾ ਨਾਲ ਕੈਬ ਡਰਾਈਵਰ ਨੇ ਕੀਤੀ ਬਦਸਲੂਕੀ, ਗ੍ਰਿਫਤਾਰ
7/12/2019 10:44:00 AM
ਕੋਲਕਾਤਾ (ਭਾਸ਼ਾ)– ਕੋਲਕਾਤਾ 'ਚ ਇਕ ਬੰਗਾਲੀ ਅਦਾਕਾਰਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਕ ਕੈਬ ਡਰਾਈਵਰ ਨੇ ਕੈਬ ਤੋਂ ਨੀਚੇ ਉਤਾਰ ਦਿੱਤਾ ਅਤੇ ਧਮਕੀ ਵੀ ਦਿੱਤੀ। ਖਬਰ ਮੁਤਾਬਕ ਅਭਿਨੇਤਰੀ ਨੇ ਐਪ ਆਧਾਰਿਤ ਇਕ ਕੈਬ ਚਾਲਕ 'ਤੇ ਉਸ ਨਾਲ ਕਥਿਤ ਤੌਰ 'ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ।

ਪੁਲਸ ਨੇ ਵੀਰਵਾਰ ਦੱਸਿਆ ਕਿ ਬੰਗਾਲੀ ਸੀਰੀਅਲਜ਼ ਦੀ ਹਰਮਨਪਿਆਰੀ ਅਭਿਨੇਤਰੀ ਸਵਾਸਤਿਕਤਾ ਦੱਤਾ ਜਿਸ ਸਮੇਂ ਕੈਬ ਵਿਚ ਸਵਾਰ ਹੋ ਕੇ ਜਾ ਰਹੀ ਸੀ ਤਾਂ ਡਰਾਈਵਰ ਨੇ ਅਚਾਨਕ ਹੀ ਕੈਬ ਨੂੰ ਰੋਕ ਦਿੱਤਾ। ਅਭਿਨੇਤਰੀ ਨੇ ਜਦੋਂ ਹੇਠਾਂ ਉਤਰਨ ਤੋਂ ਨਾਂਹ ਕੀਤੀ ਤਾਂ ਉਸ ਨੇ ਉਸ ਨਾਲ ਮਾੜਾ ਵਤੀਰਾ ਕੀਤਾ।

ਉਸ ਦਾ ਸੈਕਸ ਸ਼ੋਸ਼ਣ ਕੀਤਾ ਅਤੇ ਕੈਬ ਨੂੰ ਉਲਟ ਦਿਸ਼ਾ ਵਲ ਮੋੜ ਲਿਆ। ਉਹ ਉਸ ਨੂੰ ਆਪਣੇ ਇਕ ਇਲਾਕੇ ਵਿਚ ਲੈ ਗਿਆ। ਉਥੇ ਉਸ ਨੇ ਆਪਣੇ ਬੰਦੇ ਸੱਦ ਲਏ। ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
an hour ago
BSF ਅਧਿਕਾਰੀ ਕੋਲੋਂ ਫੜੇ ਗਏ 96 ਕਰੋੜ? ਜਾਣੋ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਵੀਡੀਓ ਦੀ ਅਸਲੀ ਸੱਚਾਈ
