ਰਜਨੀਕਾਂਤ ਤੇ PM ਮੋਦੀ ਦੀ ਰਾਹ ''ਤੇ ਅਕਸ਼ੈ ਕੁਮਾਰ, ਹੁਣ ਕਰਨਗੇ ਇਹ ਖਾਸ ਕੰਮ

1/30/2020 10:02:11 AM

ਕਰਨਾਟਕ (ਬਿਊਰੋ) : ਟੀ. ਵੀ. ਸ਼ੋਅ 'Man Vs Wild' ਨਵੇਂ ਦੋ ਐਪੀਸੋਡਜ਼ ਦੇ ਨਾਲ ਆਉਣ ਵਾਲਾ ਹੈ, ਜਿਸ ਵਿਚ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੇਖਣ ਨੂੰ ਮਿਲਣਗੇ। ਜਿਥੇ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਐਪੀਸੋਡ ਦੇ ਸ਼ੂਟ ਨੂੰ ਮੁਕੰਮਲ ਕਰ ਲਿਆ ਹੈ। ਉਥੇ ਹੀ ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਅੱਜ ਬੀਅਰ ਗ੍ਰੀਲਜ਼ ਨਾਲ ਆਪਣਾ ਐਪੀਸੋਡ ਸ਼ੂਟ ਕਰਨਗੇ। ਅਕਸ਼ੈ ਕੁਮਾਰ ਬੀਤੇ ਦਿਨੀਂ ਮੈਸੂਰ ਪਹੁੰਚ ਗਏ ਹਨ। ਅੰਗ੍ਰੇਜ਼ੀ ਦਾ ਇਹ ਪ੍ਰੋਗਰਾਮ ਕਿ ਸਥਾਨਕ ਭਾਸ਼ਾਵਾਂ ਦੇ ਦਰਸ਼ਕਾਂ ਵਿਚ ਵੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਦਰਸ਼ਕ ਬੀਅਰ ਗ੍ਰੀਲਜ਼ ਦੇ ਕਾਰਨਾਮਿਆਂ ਦਾ ਅਨੰਦ ਲੈਂਦੇ ਹਨ ਅਤੇ ਕਿਉਂਕਿ ਉਹ ਖਤਰਨਾਕ ਜੰਗਲੀ ਜਾਨਵਰਾਂ ਨਾਲ ਪ੍ਰਭਾਵਿਤ ਜੰਗਲਾਂ ਦੀਆਂ ਜੋਖਮ ਭਰੀਆਂ ਯਾਤਰਾਵਾਂ ਕਰਦਾ ਹੈ। ਭਾਰਤ ਵਿਚ ਇਸ ਦੀ ਪ੍ਰਸਿੱਧੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2019 ਦੇ ਸ਼ੁਰੂ ਵਿਚ ਇਕ ਦਿਲਚਸਪ ਐਪੀਸੋਡ ਬੀਅਰ ਗ੍ਰੀਲਜ਼ ਨਾਲ ਸ਼ੂਟ ਕੀਤਾ।

ਕਰਨਾਟਕ ਦੇ ਮਾਇਸੂਰੂ ਵਿਚ ਇਕ ਸਥਾਨਕ ਅਖਬਾਰ ਵਿਚ ਪ੍ਰਕਾਸ਼ਤ ਇਕ ਰਿਪੋਰਟ ਦੇ ਮੁਤਾਬਕ, ਬੀਅਰ ਗ੍ਰੀਲਜ਼ ਦੀ ਟੀਮ ਨੇ ਅੱਜ ਆਪਣਾ ਦਿਨ ਬਾਂਦੀਪੁਰ ਟਾਈਗਰ ਰਿਜ਼ਰਵ ਵਿਚ ਇਕ ਢੁਕਵੀਂ ਜਗ੍ਹਾ ਦੀ ਭਾਲ ਵਿਚ ਬਿਤਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News