ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਮਿਲਣ 'ਤੇ ਖੁਸ਼ ਹੋਇਆ 'ਫਿਲਮੀ ਜਗਤ', ਕੀਤੇ ਇਹ ਟਵੀਟ

3/20/2020 11:06:36 AM

ਨਵੀਂ ਦਿੱਲੀ (ਬਿਊਰੋ) - ਸਾਲ 2012 'ਚ ਰਾਜਧਾਨੀ ਦਿੱਲੀ 'ਚ ਹੋਏ ਨਿਰਭਿਆ ਗੈਂਗਰੇਪ ਕਾਂਡ ਚ ਅੱਜ ਕਰੀਬ 7 ਸਾਲ ਬਾਅਦ ਇਨਸਾਫ ਹੋਇਆ ਹੈ। ਤਿਹਾੜ ਜੇਲ ਦੇ ਫਾਂਸੀ ਘਰ 'ਚ ਅੱਜ ਯਾਨੀਕਿ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਗਿਆ ਅਤੇ ਇਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਇਨ੍ਹਾਂ ਦੇ ਘਰਦਿਆਂ ਨੂੰ ਸੌਂਪ ਦਿੱਤਾ ਜਾਵੇਗਾ। ਹੁਣ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ  ਮਿਲਣ 'ਤੇ ਫਿਲਮੀ ਸਿਤਾਰਿਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੁਸ਼ਮਿਤਾ ਸੇਨ ਨੇ ਟਵੀਟ ਕਰਕੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਨਿਆਂ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ, ''ਮਾਂ ਦੇ ਸਬਰ ਤੇ ਸਹਿਣਸ਼ਕਤੀ ਨੂੰ ਇਨਸਾਫ ਮਿਲ ਗਿਆ ਹੈ। ਆਖਿਰਕਾਰ ਨਿਆਂ ਹੋਇਆ।''

ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਦੇ ਹੋਏ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਨਿਰਭਿਆ ਦੇ ਮਾਤਾ-ਪਿਤਾ, ਉਨ੍ਹਾਂ ਦੇ ਦੋਸਤਾਂ ਨਾਲ ਮੇਰੀ ਸੰਵੇਦਨਾ ਹੈ। ਸਮਾਂ ਜ਼ਰੂਰ ਲੱਗਾ ਪਰ ਨਿਆਂ ਹੋਇਆ ਹੈ।''

ਤਾਪਸੀ ਪਨੂੰ ਨੇ ਟਵੀਟ ਕੀਤਾ, ''ਹੁਣ ਨਿਰਭਿਆ ਦੀ ਮਾਂ ਤੇ ਉਸ ਦਾ ਪਰਿਵਾਰ ਚੈਨ ਦੀ ਨੀਂਦ ਸੋ ਸਕੇਗਾ। ਇਹ ਕਾਫੀ ਲੰਬੀ ਤੇ ਸੰਘਰਸ਼ਪੂਰਨ ਲੜਾਈ ਰਹੀ ਹੈ।''

ਰਿਸ਼ੀ ਕਪੂਰ ਨੇ ਲਿਖਿਆ, ''ਨਿਰਭਿਆ ਨੂੰ ਮਿਲਿਆ ਨਿਆਂ। ਜੈਸੀ ਕਰਨੀ ਵੈਸੀ ਭਰਨੀ। ਇਸ ਨੂੰ ਨਾ ਸਿਰਫ ਭਾਰਤ 'ਚ ਸਗੋਂ ਪੂਰੀ ਦੁਨੀਆ 'ਚ ਉਦਾਹਰਨ ਦੀ ਤਰ੍ਹਾਂ ਸੈੱਟ ਕਰੋ। ਰੇਪ ਦੀ ਸਜ਼ਾ ਮੌਤ। ਤੁਹਾਨੂੰ ਮਹਿਲਾਵਾਂ ਦੀ ਇੱਜਤ ਕਰਨੀ ਪਵੇਗੀ। ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਨ੍ਹਾਂ ਨੇ ਇਸ 'ਚ ਦੇਰੀ ਕਰਵਾਈ। ਜੈ ਹਿੰਦ।''

ਦੱਸ ਦਈਏ ਕਿ ਬਾਲੀਵੁੱਡ ਦਾ ਨਿਰਭਿਆ ਮਾਮਲੇ ਨਾਲ ਕਾਫੀ ਲਗਾਅ ਰਿਹਾ ਹੈ। ਕਈ ਫਿਲਮਾਂ ਦੇਖੀਆਂ ਗਈਆਂ ਹਨ, ਜਿਨ੍ਹਾਂ 'ਚ ਜਾਂ ਤਾਂ ਨਿਰਭਿਆ ਵਰਗੇ ਮਾਮਲੇ ਦਿਖਾਏ ਗਏ ਹਨ ਜਾਂ ਫਿਰ ਉਸੇ ਤੋਂ ਪ੍ਰੇਰਿਤ ਹੋ ਕੇ ਕਹਾਣੀਆਂ ਦਿਖਾਈਆਂ ਗਈਆਂ ਹਨ।


ਦੱਸਣਯੋਗ ਹੈ ਕਿ 7 ਸਾਲ 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ 'ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਸੀ ਅਤੇ ਅੱਜ ਜਾ ਕੇ ਉਸ ਦਾ ਨਤੀਜਾ ਨਿਕਲਿਆ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਕ ਲੰਬੇ ਸਮੇਂ ਤਕ ਇਨਸਾਫ ਲਈ ਲੜਾਈ ਲੜੀ ਸੀ, ਅੱਜ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ 20 ਮਾਰਚ ਨੂੰ ਉਹ ਨਿਰਭਿਆ ਦੇ ਰੂਪ 'ਚ ਮਨਾਵੇਗੀ।
 

Raveena Tandon



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News