ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਅੱਗੇ ਵਧਣ ''ਤੇ ਕੁਝ ਅਜਿਹਾ ਬੋਲੀ ਮੱਲਿਕਾ ਸ਼ੇਰਾਵਤ

1/18/2020 3:35:48 PM

ਮੁੰਬਈ (ਬਿਊਰੋ) — ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈਥ ਵਾਰੰਟ ਮੁਤਾਬਕ ਹੁਣ 22 ਜਨਵਰੀ ਦੀ ਥਾਂ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਮਾਮਲੇ 'ਤੇ ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, ''ਇਹ ਕਿੰਨੀ ਨਿਰਾਸ਼ਾ ਵਾਲੀ ਗੱਲ ਹੈ। ਦੇਸ਼ ਦੀਆਂ ਮਹਿਲਾਵਾਂ ਕਿਹੋ ਜਿਹਾ ਮਹਿਸੂਸ ਕਰ ਰਹੀਆਂ ਹੋਣਗੀਆਂ, ਮੈਂ ਇਹ ਮਹਿਸੂਸ ਕਰ ਸਕਦੀ ਹਾਂ। ਸੋਚੋ ਉਸ (ਨਿਰਭਯਾ) ਪਰਿਵਾਰ 'ਤੇ ਕੀ ਬੀਤ ਰਹੀ ਹੋਵੇਗੀ।'' ਮੱਲਿਕਾ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਔਰਤਾਂ ਨਾਲ ਬਲਾਤਕਾਰ ਅਤੇ ਕਤਲ ਕੀਤੇ ਜਾਣ ਦੀਆਂ ਰੋਜ਼ਾਨਾ ਖਬਰਾਂ ਆ ਰਹੀਆਂ ਹਨ। ਇਹ ਦਰਸਾਉਂਦਾ ਹੈ ਕਿ ਔਰਤਾਂ ਵਿਰੁੱਧ ਅਪਰਾਧ ਵੱਧ ਰਹੇ ਹਨ।

ਮੱਲਿਕਾ ਸ਼ੇਰਾਵਤ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਬੂ ਸਬਕੀ ਫੱਟੇਗੀ' 'ਚ ਨਜ਼ਰ ਆਈ ਸੀ। ਮਲਿੱਕਾ ਨੇ ਇਸ ਸੀਰੀਜ਼ ਨਾਲ ਆਪਣਾ ਡਿਜ਼ੀਟਲ ਡੈਬਿਊ ਕੀਤਾ ਸੀ। ਉਸ ਦੇ ਨਾਲ ਤੁਸ਼ਾਰ ਕਪੂਰ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ, ਸ਼ੈਫਾਲੀ ਜਰੀਵਾਲਾ, ਸਾਕਸ਼ੀ ਪ੍ਰਧਾਨ, ਸ਼ਵੇਤਾ ਗੁਲਾਟੀ, ਅਨਿਲ ਚਰਨਜੀਤ ਅਤੇ ਸੰਜੇ ਮਿਸ਼ਰਾ ਵਰਗੇ ਸਿਤਾਰੇ ਸਨ। ਕੁਝ ਦਿਨ ਪਹਿਲਾਂ ਮਲਿੱਕਾ, ਸਲਮਾਨ ਖਾਨ ਦੁਆਰਾ ਹੋਸਟ ਕੀਤੇ ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਈ ਸੀ। ਇਸ ਦੌਰਾਨ ਮਲਿੱਕਾ ਨੇ ਸਲਮਾਨ ਨਾਲ ਖੂਬ ਫਲਰਟ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਵੀ ਪਸੰਦ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News