ਵਿਵਾਦਾਂ ’ਚ ਘਿਰੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ, ਗੈਰ-ਜ਼ਮਾਨਤੀ ਵਾਰੰਟ ਜਾਰੀ

10/23/2019 9:59:41 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਨਾਮੀ ਕੋਰੀਓਗ੍ਰਾਫਰ ਅਤੇ ਡਾਇਰੈਕਟਰ ਰੇਮੋ ਡਿਸੂਜ਼ਾ ਕਾਨੂੰਨੀ ਸ਼ਕੰਜੇ ਵਿਚ ਫੱਸਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਖਿਲਾਫ ਉੱਤਰ ਪ੍ਰਦੇਸ਼ ਦੀ ਗਾਜੀਆਬਾਦ ਦੀ ਕੋਰਟ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ’ਤੇ 5 ਕਰੋੜ ਲੈ ਕੇ ਲੈਣ ਅਤੇ ਫਿਰ ਵਾਪਸ ਨਾ ਦੇਣ ਦਾ ਦੋਸ਼ ਲੱਗਾ ਹੈ। ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ‘ਅਮਰ ਮਸਟ ਡਾਈ’ ਨਾਮ ਦੀ ਫਿਲਮ ਬਣਾਉਣ ਲਈ ਰਾਜਨਗਰ (ਗਾਜੀਆਬਾਦ) ਦੇ ਰਹਿਣ ਵਾਲੇ ਸਤਿੰਦਰ ਤਿਆਗੀ ਕੋਲੋਂ ਸਾਲ 2016 ਵਿਚ 5 ਕਰੋੜ ਰੁਪਏ ਇੰਵੈਸਟ ਕਰਵਾਏ, ਨਾਲ ਹੀ ਵਾਅਦਾ ਕੀਤਾ, ਉਨ੍ਹਾਂ ਨੂੰ ਪੰਜ ਕਰੋੜ ਲਗਾਉਣ ’ਤੇ 10 ਕਰੋੜ ਰੁਪਏ ਮਿਲਣਗੇ। ਪੀੜਤ ਸਤਿੰਦਰ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਪੰਜ ਕਰੋੜ ਮਿਲੇ ਅਤੇ ਨਾ 10 ਕਰੋੜ।
PunjabKesari
ਇਸ ਸਬੰਧ ਵਿਚ ਉਨ੍ਹਾਂ ਨੇ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਖਿਲਾਫ ਗਾਜੀਆਬਾਦ ਮਾਮਲਾ ਦਰਜ ਕਰਵਾਇਆ। ਹੁਣ ਸਿਹਾਨੀ ਗੇਟ ਥਾਣੇ ਵਿਚ 2016 ਵਿਚ ਦਰਜ ਮੁਕੱਦਮੇ ਵਿਚ ਏ.ਸੀ.ਜੇ.ਐੱਮ. ਅਸ਼ਟਮ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਹੁਣ ਵਾਰੰਟ ਜਾਰੀ ਹੋਣ ਤੋਂ ਬਾਅਦ ਗਾਜੀਆਬਾਦ ਪੁਲਸ ਨੂੰ ਰੇਮੋ ਡਿਸੂਜ਼ਾ ਨੂੰ ਕੋਰਟ ਵਿਚ ਪੇਸ਼ ਕਰਨਾ ਹੋਵੇਗਾ। ਦੱਸ ਦੇਈਏ ਕਿ 2016 ਵਿਚ ਗਾਜੀਆਬਾਦ ਦੇ ਇਕ ਪੁਲਸ ਸਟੇਸ਼ਨ ਵਿਚ ਰੇਮੋ ਖਿਲਾਫ ਆਈ.ਪੀ.ਸੀ. ਦੇ ਸੇਕਸ਼ਨ 420, 406, 386 ਦੇ ਤਹਿਤ FIR ਦਰਜ ਕਰਾਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News