ਅਦਨਾਨ ਸਾਮੀ ਨੂੰ ਪਦਮਸ਼੍ਰੀ ਦਿੱਤੇ ਜਾਣ ’ਤੇ ਕਾਂਗਰਸ ਨੇ ਕਿਹਾ, ‘ਇਹ NRC ਤੇ ਮੋਦੀ ਸਰਕਾਰ ਦੀ ਚਮਚਾਗਿਰੀ ਕਰਨ ਦਾ ਜਾਦੂ’

1/27/2020 9:57:54 AM

ਨਵੀਂ ਦਿੱਲੀ(ਬਿਊਰੋ)- ਗਾਇਕ ਅਦਨਾਨ ਸਾਮੀ ਨੂੰ ਪਦਮਸ਼੍ਰੀ ਦਿੱਤੇ ਜਾਣ ਨੂੰ ਕਾਂਗਰਸ ਨੇ ਮੋਦੀ ਸਰਕਾਰ ਦੀ ਚਮਚਾਗਿਰੀ ਕਰਨ ਦਾ ਨਤੀਜਾ ਦੱਸਿਆ। ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਐਤਵਾਰ ਨੂੰ ਕਿਹਾ,  “ਕਰਗਿਲ ਲੜਾਈ ਵਿਚ ਸ਼ਾਮਿਲ ਰਹੇ ਸਾਡੇ ਜਵਾਨ ਅਤੇ ਫੌਜ ਦੇ ਸਾਬਕਾ ਅਫਸਰ ਮੁਹੰਮਦ ਸਨਾਉੱਲਾ ਨੂੰ ਘੁਸਪੈਠਿਆ ਘੋਸ਼ਿਤ ਕਰ ਦਿੱਤਾ ਗਿਆ। ਉਥੇ ਹੀ, ਭਾਰਤ ਖਿਲਾਫ ਲੜਾਈ ਲੜਨ ਵਾਲੇ ਪਾਕਿਸਤਾਨੀ ਹਵਾਈ ਫੌਜ ਦੇ ਪਾਇਲਟ ਦੇ ਬੇਟੇ ਨੂੰ ਪਦਮਸ਼੍ਰੀ ਦਿੱਤਾ ਜਾ ਰਿਹਾ ਹੈ। ਇਹ NRC ਅਤੇ ਸਰਕਾਰ ਦੀ ਚਮਚਾਗਿਰੀ ਕਰਨ ਦਾ ਜਾਦੂ ਹੈ। ” ਅਦਨਾਨ ਸਾਮੀ ਦਾ ਜਨਮ ਲੰਡਨ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪਾਕਿਸਤਾਨੀ ਏਅਰਫੋਰਸ ਵਿਚ ਪਾਈਲਟ ਸਨ। ਉਨ੍ਹਾਂ ਨੇ 2015 ਵਿਚ ਭਾਰਤੀ ਨਾਗਰਿਕਤਾ ਲਈ ਆਵੇਦਨ ਦਿੱਤਾ ਸੀ। ਜਨਵਰੀ 2016 ਵਿਚ ਸਰਕਾਰ ਨੇ ਉਨ੍ਹਾਂ ਨੂੰ ਭਾਰਤੀ ਨਾਗਰਿਤਾ ਪ੍ਰਦਾਨ ਕਰ ਦਿੱਤੀ। ਅਦਨਾਨ ਉਨ੍ਹਾਂ 118 ਹਸਤੀਆਂ ਵਿਚ ਸ਼ਾਮਿਲ ਹੈ, ਜਿਨ੍ਹਾਂ ਨੂੰ ਸ਼ਨੀਵਾਰ ਨੂੰ ਪਦਮਸ਼੍ਰੀ ਦਿੱਤੇ ਜਾਣ ਦੀ ਘੋਸ਼ਣਾ ਕੀਤੀ ਗਈ ਸੀ। ਗ੍ਰਹਿ ਮੰਤਰਾਲਾ ਦੀ ਸੂਚੀ ਵਿਚ ਉਨ੍ਹਾਂ ਦਾ ਘਰ ਮਹਾਰਾਸ਼ਟਰ ਵਿਚ ਦਿਖਾਇਆ ਗਿਆ ਹੈ। ਸ਼ੇਰਗਿੱਲ ਨੇ ਟਵੀਟ ਵਿਚ 3 ਸਵਾਲ ਕੀਤੇ, “ਪਹਿਲਾ, ਕਿਉਂ ਸਨਾਉੱਲਾ ਵਰਗੇ ਭਾਰਤੀ ਫੌਜ ਦੇ ਅਫਸਰ ਨੂੰ ਐੱਨਆਰਸੀ ਦੇ ਵੱਲੋਂ ਵਿਦੇਸ਼ੀ ਘੋਸ਼ਿਤ ਕੀਤਾ ਜਾਂਦਾ ਹੈ, ਉਥੇ ਹੀ, ਇਕ ਪਾਕਿਸਤਾਨੀ ਪਾਈਲਟ ਦੇ ਬੇਟੇ ਨੂੰ ਪਦਮਸ਼੍ਰੀ ਦਿੱਤਾ ਜਾ ਰਿਹਾ ਹੈ? ਦੂਜਾ, ਕੀ ਪਦਮਸ਼੍ਰੀ ਲਈ ਸਮਾਜ ਵਿਚ ਯੋਗਦਾਨ ਜਰੂਰੀ ਹੈ ਜਾਂ ਸਰਕਾਰ ਦਾ ਗੁਣਗਾਨ ?  ਤੀਜਾ, ਕੀ ਪਦਮਸ਼੍ਰੀ ਲਈ ਨਵਾਂ ਪੈਮਾਨਾ ਹੈ ਕਿ ਕਰੋ ਸਰਕਾਰ ਦੀ ਚਮਚਾਗਿਰੀ, ਮਿਲੇਗਾ ਤੁਹਾਨੂੰ ਪਦਮਸ਼੍ਰੀ ? ”

ਦਿਗਵਿਜੈ ਨੇ ਅਦਨਾਨ ਨੂੰ ਪਦਮਸ਼੍ਰੀ ਦਿੱਤੇ ਜਾਣ ’ਤੇ ਖੁਸ਼ੀ ਜ਼ਾਹਰ ਕੀਤੀ

ਉਥੇ ਹੀ, ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਦਿਗਵਿਜੈ ਨੇ ਟਵੀਟ ਕੀਤਾ, “ਪਦਮਸ਼੍ਰੀ ਵਲੋਂ ਸਨਮਾਨਿਤ ਸਾਰੀਆਂ ਹਸਤੀਆਂ ਨੂੰ ਵਧਾਈ। ਮੈਂ ਸਿੰਗਰ ਅਤੇ ਸੰਗੀਤਕਾਰ ਅਦਨਾਨ ਸਾਮੀ ਨੂੰ ਪਦਮਸ਼੍ਰੀ ਦਿੱਤੇ ਜਾਣ ਨਾਲ ਬਹੁਤ ਖੁਸ਼ ਹਾਂ। ਮੈਂ ਸਰਕਾਰ ਕੋਲੋਂ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਸੀ ਅਤੇ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਇਹ ਪ੍ਰਦਾਨ ਕੀਤੀ। ਸਰਕਾਰ ਨੂੰ ਕਿਸੇ ਵੀ ਵਿਅਕਤੀ ਨੂੰ ਬਿਨਾਂ ਧਾਰਮਿਕ ਪੱਖਪਾਤ ਦੇ ਨਾਗਰਿਕਤਾ ਦੇਣ ਦਾ ਅਧਿਕਾਰ ਹੈ। ਫਿਰ ਸੀਏਏ ਕਿਉਂ ? ਸਿਰਫ ਭਾਰਤੀ ਰਾਜਨੀਤੀ ਦਾ ਧਰੁਵੀਕਰਣ ਕਰਨ ਦੇ ਲਈ। ਜੇਕਰ ਪਾਕਿਸਤਾਨ,  ਅਫਗਾਨਿਸਤਾਨ ਅਤੇ ਬਾਂਗਲਾਦੇਸ਼ ਦੇ ਸਤਾਏ ਮੁਸਲਮਾਨ ਭਾਈਚਾਰੇ ਭਾਰਤੀ ਨਾਗਰਿਕਤਾ ਦੀ ਮੰਗ ਕਰਦੇ ਹਨ, ਤਾਂ ਮੋਦੀ ਸਰਕਾਰ ਕੀ ਕਰੇਗੀ ? ”

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News