ਏਅਰਕਰਾਫਟ ਦੇ ਗੁੰਮ ਹੋਣ 'ਤੇ ਪਾਕਿਸਤਾਨੀ ਅਦਾਕਾਰਾ ਨੇ ਉਡਾਇਆ PM ਮੋਦੀ ਦਾ ਮਜ਼ਾਕ

6/5/2019 3:32:11 PM

ਨਵੀਂ ਦਿੱਲੀ (ਬਿਊਰੋ) — ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਇਕ ਵਾਰ ਫਿਰ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ 'ਚ ਆ ਗਈ ਹੈ। ਵੀਨਾ ਨੇ ਇੰਡੀਅਨ ਏਅਰ ਫੋਰਸ An-32 ਏਅਰਕਰਾਫਟ ਦੇ ਗੁੰਮ ਹੋਣ 'ਤੇ ਵਿਵਾਦਿਤ ਬਿਆਨ ਦਿੱਤਾ ਹੈ ਅਤੇ ਪੀ. ਐੱਮ. ਨਰਿੰਦਰ ਮੋਦੀ ਦਾ ਮਜਾਕ ਵੀ ਉਡਾਇਆ ਹੈ। ਸੋਸ਼ਲ ਮੀਡੀਆ 'ਤੇ ਵੀਨਾ ਮਲਿਕ ਦੀ ਇਹ ਗੱਲ ਲੋਕਾਂ ਨੂੰ ਪਸੰਦ ਨਾ ਆਈ ਅਤੇ ਲੋਕਾਂ ਉਸ ਨੂੰ ਕਾਫੀ ਟਰੋਲ ਕਰ ਰਹੇ ਹਨ। ਵੀਨਾ ਮਲਿਕ ਨੇ ਲਿਖਿਆ, #IAF An-32, ਦੁਰਘਟਨਾਗ੍ਰਸਤ ਨਹੀਂ ਹੋਇਆ। ਮੌਸਮ ਬਹੁਤ ਖਰਾਬ ਹੈ ਅਤੇ ਰਡਾਰ ਇਸ ਦਾ ਪਤਾ ਨਹੀਂ ਲਾ ਸਕਦੇ। Military Scientist, ਪੀ. ਐੱਮ. ਸ਼੍ਰੀ #NarendraModi 😀@IAF_MCC @ਨਰਿੰਦਰ ਮੋਦੀ।'' ਵੀਨਾ ਨੂੰ ਇਸ ਟਵੀਟ 'ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇਕ ਯੂਜ਼ਰਸ ਨੇ ਲਿਖਿਆ, ''ਪਰਫੈਕਟ ਉਦਾਹਰਨ, ਜਿਸ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇਕ ਕਰਨਾ।'' ਉਥੇ ਹੀ ਦੂਜੇ ਯੂਜ਼ਰਸ ਨੇ ਲਿਖਿਆ, ''ਚੀਪ ਪਬਲੀਸਿਟੀ ਲੈਣਾ ਬਹੁਤ ਚੰਗੇ ਤਰੀਕੇ ਨਾਲ ਆਉਂਦਾ ਹੈ ਪਾਕਿਸਤਾਨੀਆਂ ਨੂੰ। ਝੂਠ ਬੋਲਣਾ ਹੀ ਆਉਂਦਾ ਹੈ। ਹੁਣ ਇਨ੍ਹਾਂ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ ਤਾਂ ਅਜਿਹੇ ਕੰਮ ਕਰ ਰਹੇ ਹਨ। ਇਸੇ ਬਕਵਾਸ ਕਾਰਨ ਤੁਸੀਂ ਬਾਲੀਵੁੱਡ ਤੋਂ ਗੁੰਮ ਹੋ।'' ਉਥੇ ਹੀ ਕੁਝ ਲੋਕ ਵੀਨਾ ਮਲਿਕ ਨੂੰ ਧਮਕੀ ਵੀ ਦੇ ਰਹੇ ਹਨ।


ਦੱਸਣਯੋਗ ਹੈ ਕਿ ਅਸਮ ਦੇ ਜੋਰਹਾਟ ਤੋਂ ਸੋਮਵਾਰ ਦੁਪਹਿਰ ਨੂੰ ਅਰੁਣਾਚਲ ਪ੍ਰਦੇਸ਼ ਲਈ ਉਡਾਨ ਭਰਨ ਤੋਂ ਬਾਅਦ ਭਾਰਤੀ ਹਵਾਈ ਸੈਨਾ ਦਾ An-32 ਜਹਾਜ਼ ਲਾਪਤਾ ਹੈ। ਜਹਾਜ਼ ਦੀ ਤਲਾਸ਼ ਲਗਾਤਾਰ ਜ਼ਾਰੀ ਹੈ। ਜ਼ਹਾਜ 'ਚ 8 ਕਰੂ ਤੇ 5 ਲੋਕ ਸਵਾਰ ਸਨ। ਖਰਾਬ ਮੌਸਮ ਕਾਰਨ ਸਰਚ ਆਪਰੇਸ਼ਨ 'ਚ ਔਖ ਆ ਰਹੀ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News