ਫਿਲਮ 'ਛਪਾਕ' ਦੀ ਰਿਲੀਜ਼ਿੰਗ 'ਤੇ ਨਹੀਂ ਲੱਗੀ ਰੋਕ, ਵਕੀਲ ਨੂੰ ਮਿਲੇਗਾ ਕ੍ਰੇਡਿਟ : ਪਟਿਆਲਾ ਹਾਊਸ ਕੋਰਟ

1/9/2020 1:54:52 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਦੀ ਰਿਲੀਜ਼ 'ਤੇ ਕੋਈ ਰੋਕ ਨਹੀਂ ਲੱਗੀ ਹੈ। ਦਰਅਸਲ ਇਕ ਵਕੀਲ ਨੇ ਫਿਲਮ 'ਚ ਕ੍ਰੇਡਿਟ ਨਾ ਦਿੱਤੇ ਜਾਣ ਕਰਕੇ ਫਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਾਉਣ ਲਈ ਦਿੱਲੀ ਦੀ ਇਕ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਵਕੀਲ ਅਪਰਣਾ ਭੱਟ ਦਾ ਦਾਅਵਾ ਸੀ ਕਿ ਉਹ ਐਸਿਡ ਅਟੈਕ ਪੀੜਤ ਲਕਸ਼ਮੀ ਦੀ ਕਈ ਸਾਲਾਂ ਤੱਕ ਵਕੀਲ ਰਹੀ, ਇਸ ਦੇ ਬਾਵਜੂਦ ਫਿਲਮ 'ਚ ਉਨ੍ਹਾਂ ਨੂੰ ਕ੍ਰੇਡਿਟ ਨਹੀਂ ਦਿੱਤਾ ਗਿਆ ਹੈ। ਇਸ ਦੇ ਵਿਰੁੱਧ ਭੱਟ ਨੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਫਿਲਮ 'ਤੇ ਰੋਕ ਲਗਾਉਣ ਲਈ ਪਟੀਸ਼ਨ ਦਾਖਲ ਕੀਤੀ ਸੀ। ਹਾਲਾਂਕਿ ਹੁਣ ਵਕੀਲ ਅਪਰਣਾ ਭੱਟ ਨੂੰ ਕ੍ਰੇਡਿਟ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਫਿਲਮ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਅਰਪਣਾ ਨੇ ਆਪਣੇ ਫੇਸਬੁੱਕ ਹੈਂਡਲ 'ਤੇ ਇਕ ਪੋਸਟ ਲਿਖ ਕੇ ਫਿਲਮ 'ਚ ਉਨ੍ਹਾਂ ਨੂੰ ਕ੍ਰੇਡਿਟ ਨਾ ਦਿੱਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਫਿਲਮ ਦੇ ਨਿਰਮਾਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਸੀ।

 

10 ਜਨਵਰੀ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ 'ਛਪਾਕ'
ਦੱਸਣਯੋਗ ਹੈ ਕਿ 10 ਜਨਵਰੀ ਨੂੰ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਕੁਝ ਲੋਕ ਸਮਰਥਨ 'ਚ ਵੀ ਟਵੀਟ ਕਰ ਰਹੇ ਹਨ। ਦੀਪਿਕਾ ਦੀ ਇਹ ਫਿਲਮ ਐਸਿਡ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਤ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News