ਲੋਕਾਂ ਨੇ ਸਪਨਾ ਚੌਧਰੀ ਦੇ ਸਟੇਜ ''ਤੇ ਮਾਰੇ ਪੱਥਰ, ਅੱਧ ''ਚ ਸ਼ੋਅ ਕੀਤਾ ਬੰਦ

3/9/2020 10:02:09 AM

ਮੁੰਬਈ (ਬਿਊਰੋ) : ਡਾਂਸਰ ਸਪਨਾ ਚੌਧਰੀ ਆਪਣੇ ਡਾਂਸ ਲਈ ਕਾਫੀ ਮਸ਼ਹੂਰ ਹੈ। ਸਪਨਾ ਚੌਧਰੀ ਜਿੱਥੇ ਵੀ ਜਾਂਦੀ ਹੈ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ ਪਰ ਇਕ ਵਾਰ ਫਿਰ ਸਪਨਾ ਚੌਧਰੀ ਦੇ ਸ਼ੋਅ 'ਚ ਕਹਿਰ ਮੱਚ ਗਿਆ। ਸਪਨਾ ਦੇ ਦੀਵਾਨਿਆਂ ਨੇ ਖੂਬ ਰੌਲਾ ਪਾਇਆ। ਗੱਲ ਇੰਨ੍ਹੀਂ ਵਿਗੜ ਗਈ ਕਿ ਸਪਨਾ ਚੌਧਰੀ ਨੂੰ 'ਚ ਵਿਚਾਲੇ ਹੀ ਸ਼ੋਅ ਛੱਡ ਕੇ ਜਾਣਾ ਪਿਆ। ਦਰਅਸਲ ਸਪਨਾ ਚੌਧਰੀ ਦੇ ਸਟੇਜ ਪ੍ਰੋਗਰਾਮ ਦੀ ਇਹ ਘਟਨਾ ਦਮੋਹ 'ਚ ਚੱਲ ਰਹੇ ਬੁੰਦੇਲੀ ਮੇਲਾ 'ਚ ਹੋਈ, ਜਿੱਥੇ ਸਪਨਾ ਚੌਧਰੀ ਨੂੰ ਖਾਸ ਡਾਂਸ ਲਈ ਬੁਲਾਇਆ ਗਿਆ ਸੀ। ਸਪਨਾ ਚੌਧਰੀ ਨੂੰ ਮਕਾਮੀ ਦਬੰਗ ਵਿਧਾਇਕ ਰਾਮ ਬਾਈ ਸਿੰਘ ਨੇ ਇਸ ਪ੍ਰਬੰਧ 'ਚ ਬੁਲਾਇਆ ਸੀ। ਇਸ ਦੌਰਾਨ ਪ੍ਰੋਗਰਾਮ 'ਚ ਰਾਮ ਬਾਈ ਸਿੰਘ ਦੇ ਪਤੀ ਗੋਵਿੰਦ ਸਿੰਘ ਅਤੇ ਇਲਾਕੇ ਦੇ ਵੱਡੇ–ਵੱਡੇ ਲੋਕ ਵੀ ਇੱਥੇ ਮੌਜੂਦ ਸਨ। ਲਾਲ ਅਤੇ ਪੀਲੇ ਰੰਗ ਦਾ ਸੂਟ ਪਾ ਸਪਨਾ ਚੌਧਰੀ ਨੇ ਸਟੇਜ 'ਤੇ ਆਪਣੇ ਕਈ ਫੇਮਸ ਹਰਿਆਣਵੀ ਗਾਣਿਆਂ 'ਤੇ ਡਾਂਸ ਕੀਤਾ। ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਆਈ ਹਜਾਰਾਂ ਹੀ ਭੀੜ ਕਦੇ ਬਿਜਲੀ ਦੇ ਖੰਭਿਆਂ 'ਤੇ ਚੜ੍ਹ ਗਈ ਤਾਂ ਕਈ ਤਰ੍ਹਾਂ ਨਾਲ ਲਮਕਣ ਲੱਗੇ।
ਵਾਰ–ਵਾਰ ਸਪਨਾ ਚੌਧਰੀ ਨੇ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੱਲ ਨਹੀਂ ਬਣੀ ਤਾਂ ਸਪਨਾ ਚੌਧਰੀ ਦੇ ਫੈਨਜ਼ ਨੂੰ ਡੰਡੇ ਵੀ ਪਏ ਅਤੇ ਪੁਲਸ ਨੂੰ ਜ਼ਿਆਦਾ ਚੇਤੰਨ (ਸੁਚੇਤ) ਹੋਣਾ ਪਿਆ। ਗੱਲ ਥੋੜ੍ਹੀ ਸੰਭਲੀ ਨੂੰ ਸਪਨਾ ਚੌਧਰੀ ਨੇ ਫਿਰ ਤੋਂ ਡਾਂਸ ਕਰਨਾ ਸ਼ੁਰੂ ਕੀਤਾ ਪਰ ਦਰਸ਼ਕਾਂ ਨੇ ਤਾਂ ਇਸ ਵਾਰ ਹੱਦ ਦੀ ਕਰ ਦਿੱਤੀ ਅਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਸਪਨਾ ਦੇ ਕੋਲ ਜਾਣ ਦੇ ਓੜ 'ਚ ਫੈਨਜ਼ ਇਸ ਹੱਦ ਤੱਕ ਨਿਕਲ ਗਏ ਕਿ ਸਟੇਜ 'ਤੇ ਪੱਥਰ ਤੱਕ ਸੁੱਟਣ ਲੱਗੇ। ਸਪਨਾ ਸੋਸਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। 'ਬਿੱਗ ਬੌਸ' ਤੋਂ ਬਾਅਦ ਸਪਨ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਵੱਧ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News