ਮੁੜ ਮੁਸ਼ਕਿਲਾਂ ''ਚ ਘਿਰੀ ਸਪਨਾ ਚੌਧਰੀ, ਐੱਫ. ਆਈ. ਆਰ. ਦਰਜ

1/4/2020 10:25:59 AM

ਮੁੰਬਈ (ਬਿਊਰੋ) - ਗੁਰੂਗ੍ਰਾਮ ਐਕਸੀਡੈਂਟ ਮਾਮਲੇ 'ਚ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਖਬਰ ਹੈ ਕਿ ਗੁਰੂਗ੍ਰਾਮ ਪੁਲਸ ਨੇ ਸਪਨਾ ਚੌਧਰੀ ਦੀ ਗੱਡੀ ਦੇ ਐਸਕੀਡੈਂਟ ਵਾਲੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ। ਇਹ ਕੇਸ ਕੈਂਟਰ ਚਾਲਕ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ 25 ਦਸੰਬਰ ਦੀ ਰਾਤ ਨੂੰ ਕੈਂਟਰ ਤੇ ਸਪਨਾ ਦੀ ਕਾਰ 'ਚ ਭਿਆਨਕ ਟੱਕਰ ਹੋਈ ਸੀ। ਕਾਰ ਦੇ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਦਿੱਲੀ ਦੇ ਨੰਬਰ ਵਾਲੀ ਇਹ ਗੱਡੀ ਸਪਨਾ ਚੌਧਰੀ ਦੇ ਨਾਂ ਹੈ। ਹਾਲਾਂਕਿ ਸਪਨਾ ਚੌਧਰੀ ਨੇ ਇਹ ਬਿਆਨ ਦਿੱਤਾ ਸੀ ਕਿ ਐਕਸੀਡੇਂਟ ਦੇ ਸਮੇਂ ਉਹ ਗੱਡੀ 'ਚ ਨਹੀਂ ਸੀ ਤੇ ਉਹ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਐੱਫ. ਆਈ. ਆਰ. ਨਹੀਂ ਚਾਹੁੰਦੀ ਸੀ ਪਰ ਹੁਣ ਕੈਂਟਰ ਚਾਲਕ ਦੀ ਸ਼ਿਕਾਇਤ ਤੋਂ ਬਾਅਦ ਸਪਨਾ ਚੌਧਰੀ ਦੇ ਹੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
सपना चौधरी की कार का एक्सीडेंट
ਦੱਸਣਯੋਗ ਹੈ ਕਿ 26 ਦਸੰਬਰ ਦੀ ਸਵੇਰੇ ਸਪਨਾ ਚੌਧਰੀ ਦੀ ਕਾਰ ਦੇ ਐਕਸੀਡੈਂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਉਸ ਦੇ ਫੈਨਜ਼ ਚਿੰਤਾ 'ਚ ਆ ਗਏ ਸਨ। ਸਪਨਾ ਚੌਧਰੀ ਨੇ ਘਟਨਾ ਬਾਰੇ ਦੱਸਿਆ, ''ਕਾਰ ਮੇਰੀ ਹੀ ਸੀ। ਮੈਂ ਉਸ ਰਾਤ ਇਕ ਸਟੂਡੀਓ 'ਚ ਰਿਕਾਰਡਿੰਗ ਲਈ ਗਈ ਸੀ। ਰਾਤ ਕਰੀਬ ਡੇਢ ਵਜੇ ਦੇ ਲਗਭਗ ਮੇਰੇ ਦੋ ਹੋਰ ਸਾਥੀ ਇਕ ਗਾਇਕ ਤੇ ਇਕ ਲੇਖਕ ਮੈਨੂੰ ਗੁਰੂਗ੍ਰਾਮ ਸਥਿਤ ਘਰ 'ਚ ਛੱਡ ਕੇ ਮੇਰੀ ਕਾਰ ਲੈ ਕੇ ਗਏ ਸਨ।''
सपना चौधरी की कार का एक्सीडेंट
ਸ਼ਰਾਬ ਵਾਲੇ ਬਿਆਨ 'ਤੇ ਇਹ ਬੋਲੀ ਸਪਨਾ ਚੌਧਰੀ
ਸਪਨਾ ਚੌਧਰੀ ਨੇ ਕਿਹਾ, ''25 ਦਸੰਬਰ ਦੀ ਰਾਤ ਜਦੋਂ ਮੇਰੀ ਕਾਰ ਨਾਲ ਐਕਸੀਡੈਂਟ ਦੀ ਗੱਲ ਪਤਾ ਲੱਗੀ, ਉਦੋਂ ਕਾਰ 'ਚ ਮਸ਼ਹੂਰ ਹਰਿਆਣਵੀ ਲੇਖਕ ਗਾਇਕ ਵੀਰ ਸਾਹੂ ਵੀ ਮੌਜ਼ੂਦ ਸਨ। ਮੇਰੇ ਗੱਡੀ 'ਚੋਂ ਉਤਰਨ ਤੋਂ ਬਾਅਦ ਕੀ ਹੋਇਆ, ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਾ। ਪੁਲਸ ਦੱਸ ਰਹੀ ਸੀ ਕਿ ਉਸ ਰਾਤ ਮੇਰੀ ਕਾਰ ਨਾਲ ਕਿਸੇ ਦੂਜੇ ਵਾਹਨ ਦੀ ਟੱਕਰ ਹੋ ਗਈ ਸੀ। ਹਾਲਾਂਕਿ ਕੁਝ ਕ ਅਫਵਾਹਾਂ ਅਜਿਹੀਆਂ ਵੀ ਸਾਹਮਣੇ ਆਈਆਂ ਸਨ ਕਿ ਮੌਜ਼ੂਦ ਗਾਇਕ-ਲੇਖਕ ਵੀਰ ਸਾਹੂ ਨੇ ਸ਼ਰਾਬ ਪੀਤੀ ਹੋਈ ਸੀ। ਇਹ ਸਭ ਬਕਵਾਸ ਹੈ। 
सपना चौधरी की कार का एक्सीडेंटਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News