ਪੁਲਸ ਹਿਰਾਸਤ 'ਚ 'ਬਿੱਗ ਬੌਸ 13' ਦਾ ਇਹ ਮੁਕਾਬਲੇਬਾਜ਼, ਸੰਸਦ ਬਾਹਰ ਕਰ ਰਿਹਾ ਸੀ ਪ੍ਰਦਰਸ਼ਨ

11/28/2019 1:37:33 PM

ਮੁੰਬਈ (ਬਿਊਰੋ) — 'ਬਿੱਗ ਬੌਸ 13' ਦੇ ਘਰ 'ਚ ਕੁਝ ਦਿਨ ਰਹਿ ਕੇ ਤਹਿਸੀਨ ਪੂਨਾਵਾਲਾ ਨੇ ਪ੍ਰਗਿਆ ਸਿੰਘ ਠਾਕੁਰ 'ਤੇ ਤੰਜ ਕੱਸਿਆ। ਉਹ ਸੰਸਦ ਦੇ ਬਾਹਰ ਖੜ੍ਹੇ ਹੋ ਕੇ ਸਾਧਵੀ ਪ੍ਰਗਿਆ ਠਾਕੁਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ। ਉਸ ਨੇ ਕਿਹਾ, ''ਮੈਂ ਸੰਸਦ ਦੇ ਬਾਹਰ ਨੰਗੇ ਪੈਰੀਂ ਖੜ੍ਹਾ ਹੋ ਕੇ ਬਿਲਕੁਲ ਗਾਂਧੀਵਾਦੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ ਹਾਂ। ਇਸੇ ਦੌਰਾਨ ਪੁਲਸ ਨੇ ਮੈਨੂੰ ਹਿਰਾਸਤ 'ਚ ਲੈ ਲਿਆ।'' ਤਹਿਸੀਨ ਪੂਨਾਵਾਲਾ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਲਿਖਿਆ ਸੀ, ''ਸਾਡੇ ਮਹਾਤਮਾ ਗਾਂਧੀ ਦੀ ਹੱਤਿਆ ਆਜ਼ਾਦ ਭਾਰਤ ਦੇ ਪਹਿਲੇ ਅੱਤਵਾਦੀ ਗੋਡਸੇ ਦੁਆਰਾ ਕੀਤੀ ਗਈ ਤੇ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਉਸ ਨੂੰ ਲਗਾਤਾਰ ਦੇਸ਼ ਭਗਤ ਕਹਿ ਰਹੀ ਹੈ। ਮੈਂ ਪ੍ਰਗਿਆ ਸਿੰਘ ਠਾਕੁਰ ਖਿਲਾਫ ਸੰਸਦ ਦੇ ਬਾਹਰ ਨੰਗੇ ਪੈਰ ਪ੍ਰਦਰਸ਼ਨ ਕਰਾਂਗਾ। ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਯਕੀਨਨ ਤੌਰ 'ਤੇ ਸਰਕਾਰ ਇਸ ਲਈ ਮੁਆਫੀ ਮੰਗੇ।''

— Tehseen Poonawalla Official (@tehseenp) November 28, 2019

ਦੱਸ ਦਈਏ ਕਿ ਤਹਿਸੀਨ ਕੁਝ ਦਿਨ ਹੀ 'ਬਿੱਗ ਬੌਸ 13' ਦੇ ਘਰ 'ਚ ਰਹਿਣ ਤੋਂ ਬਾਅਦ ਬਾਹਰ ਆ ਗਿਆ ਸੀ। ਰਾਬਰਟ ਵਾਰਡਾ ਦੀ ਕਜ਼ਨ ਤੇ ਤਹਿਸੀਨ ਦੀ ਪਤਨੀ ਮੋਨਿਕਾ ਵਾਰਡਾ ਨੇ ਪੋਸਟ ਕਰਕੇ ਦੱਸਿਆ ਸੀ ਕਿ ਰਾਜਨੀਤਿਕ ਕਾਰਨਾਂ ਕਰਕੇ ਉਸ ਦਾ ਸਫਰ ਅੱਧ 'ਚ ਖਤਮ ਕੀਤਾ ਗਿਆ। ਤਹਿਸੀਨ ਅਕਸਰ ਟੀ. ਵੀ. ਦੇ ਰਾਜਨੀਤਿਕ ਬਹਿਸਾਂ 'ਚ ਪੈਨਲਸਿਟ ਦੇ ਤੌਰ 'ਤੇ ਨਜ਼ਰ ਆਉਂਦਾ ਹੈ। ਉਗ ਕਈ ਸਮਾਚਾਰ ਪੱਤਰਾਂ 'ਚ ਆਰਟੀਕਲ ਵੀ ਲਿਖਦਾ ਹੈ।

 

— ANI (@ANI) November 28, 2019

ਦੱਸਣਯੋਗ ਹੈ ਕਿ ਪ੍ਰਗਿਆ ਠਾਕੁਰ ਸਿੰਘ ਨੇ ਲੋਕਸਭਾ 'ਚ ਬੁੱਧਵਾਰ ਨੂੰ ਨਾਥੂਰਾਮ ਗੋਡਸੇ ਨੂੰ 'ਦੇਸ਼ਭਗਤ' ਕਰਾਰ ਦਿੱਤਾ ਸੀ। ਉਸ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਅਤੇ ਕਈ ਰਾਜਨੀਤਿਕ ਦਲਾਂ ਸਮੇਤ ਬਾਲੀਵੁੱਡ ਤੇ ਟੀ. ਵੀ. ਕਲਾਕਾਰਾਂ ਨੇ ਵੀ ਸਖਤ ਵਿਰੋਧ ਜਤਾਇਆ। ਸੜਕਾਂ ਤੋਂ ਸੰਸਦ ਤੱਕ ਇਸ ਬਿਆਨ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਉਥੇ ਹੀ ਦੂਜੇ ਪਾਸੇ ਮਹਾਤਮਾ ਗਾਂਧੀ ਦੇ ਹਥਿਆਰੇ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਣ ਵਾਲੇ ਬਿਆਨ ਤੋਂ ਬਾਅਦ ਭਾਜਪਾ ਤੇ ਕੇਂਦਰ ਸਰਕਾਰ ਨੇ ਸਾਂਸਦ ਪ੍ਰਗਿਆ ਠਾਕੁਰ 'ਤੇ ਕਾਰਵਾਈ ਕੀਤੀ ਹੈ। ਆਪਣੇ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਭੋਪਾਲ ਤੋਂ ਸਾਂਸਦ ਸਾਧਵੀ ਪ੍ਰਗਿਆ ਨੂੰ ਰੱਖਿਆ ਮੰਤਰਾਲੇ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਨਾਲ ਹੀ ਭਾਜਪਾ ਸੰਸਦ ਦਲ ਦੀ ਬੈਠਕ 'ਚ ਆਉਣ 'ਤੇ ਵੀ ਰੋਕ ਲਾ ਦਿੱਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News