ਪ੍ਰਿਅੰਕਾ ਗਾਂਧੀ ਨੂੰ ਯਾਦ ਆਈ ਅਮਿਤਾਭ ਬੱਚਨ ਦੀ ਮਾਂ, ਵਜ੍ਹਾ ਹੈ ਖਾਸ

4/8/2020 3:19:04 PM

ਜਲੰਧਰ (ਵੈੱਬ ਡੈਸਕ) - ਪੂਰੇ ਦੇਸ਼ ਵਿਚ ਅੱਜ ਯਾਨੀਕਿ 8 ਅਪ੍ਰੈਲ ਨੂੰ ਹਨੂੰਮਾਨ ਜਯੰਤੀ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ਪ੍ਰਿਅੰਕਾ ਗਾਂਧੀ ਨੇ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਨੂੰ ਯਾਦ ਕੀਤਾ ਹੈ। ਨਾਲ ਹੀ ਇਕ ਪਿਆਰਾ ਜਿਹਾ ਮੈਸੇਜ ਵੀ ਲਿਖਿਆ ਹੈ। ਪ੍ਰਿਅੰਕਾ ਗਾਂਧੀ ਨੇ ਟਵੀਟ ਵਿਚ ਲਿਖਿਆ, ''ਸ੍ਰੀਮਤੀ ਤੇਜੀ ਬੱਚਨ ਹਨੂੰਮਾਨ ਦੀ ਬਹੁਤ ਵੱਡੀ ਭਗਤ ਸੀ। ਅਕਸਰ ਮੰਗਲ ਨੂੰ ਦਿੱਲੀ ਦੇ ਹਨੂੰਮਾਨ ਮੰਦਰ ਵਿਚ ਮੈਨੂੰ ਲੈ ਜਾ ਕੇ ਕੱਚ ਦੀਆਂ ਚੂੜੀਆਂ ਖਰੀਦਦੇ ਸਨ ਅਤੇ ਹਨੂੰਮਾਨ ਜੀ ਦੀ ਕਥਾ ਸੁਣਾਉਂਦੇ ਸਨ। ਉਨ੍ਹਾਂ ਤੋਂ ਹੀ ਮੈਂ ਹਨੂੰਮਾਨ ਚਾਲੀਸਾ ਦੇ ਕਈ ਛੰਦ ਸਿੱਖੇ। ਅੱਜ ਉਹ ਨਹੀਂ ਰਹੇ ਪਰ ਉਨ੍ਹਾਂ ਦੀ ਭਗਤੀ ਦਾ ਪ੍ਰਤੀਕ ਹਿਰਦੇ ਵਿਚ ਵੱਸਿਆ ਹੈ।

ਇਕ ਸਮਾਂ ਸੀ ਜਦੋਂ ਪ੍ਰਿਅੰਕਾ ਗਾਂਧੀ ਅਤੇ ਬੱਚਨ ਪਰਿਵਾਰ ਦੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ। ਤੇਜੀ ਬੱਚਨ ਅਤੇ ਇੰਦਰਾ ਗਾਂਧੀ ਵਿਚ ਕਾਫੀ ਚੰਗਾ ਰਿਸ਼ਤਾ ਸੀ। ਹਾਲਾਂਕਿ ਫਿਰ ਦੋਵਾਂ ਪਰਿਵਾਰਾਂ ਵਿਚ ਕੁਝ ਮੁਦਿਆਂ ਨੂੰ ਲੈ ਕੇ ਦਰਾਰ ਪੈ ਗਈ। ਪ੍ਰਿਯੰਕਾ ਗਾਂਧੀ ਦਾ ਟਵੀਟ ਦੇਖ ਕੇ ਲੱਗਦਾ ਹੈ ਕਿ ਉਹ ਇਨ੍ਹਾਂ ਦੂਰੀਆਂ ਨੂੰ ਦੂਰ ਕਰਨਾ ਚਾਹੁੰਦੇ ਹਨ। 

ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਅੰਕਾ ਗਾਂਧੀ ਨੇ ਬੱਚਨ ਪਰਿਵਾਰ ਨੂੰ ਯਾਦ ਕੀਤਾ ਹੋਵੇ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਨੂੰ ਵੀ ਆਪਣੇ ਖਾਸ ਅੰਦਾਜ਼ ਵਿਚ ਯਾਦ ਕੀਤਾ ਸੀ। ਉਨ੍ਹਾਂ ਨੇ ਹਰਿਵੰਸ਼ ਰਾਏ ਬੱਚਨ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਸੀ, ''ਹਰਿਵੰਸ਼ ਰਾਏ ਬੱਚਨ ਜੀ ਜਿਨ੍ਹਾਂ ਨੂੰ ਅਸੀਂ ਅੰਕਲ ਬੱਚਨ ਦੇ ਨਾਂ ਨਾਲ ਜਾਣਦੇ ਸੀ, ਇਲਾਹਾਬਾਦ ਦੇ ਇਕ ਮਹਾਨ ਪੁੱਤਰ ਸਨ। ਇਕ ਸਮਾਂ ਸੀ ਜਦੋਂ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਬੱਚਨ ਜੀ ਦੀਆਂ ਰਚਨਾਵਾਂ ਨੂੰ ਮੈਂ ਦੇਰ-ਦੇਰ ਤਕ ਪੜ੍ਹਦੀ ਸੀ। ਉਨ੍ਹਾਂ ਦੇ ਸ਼ਬਦਾਂ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਸੀ, ਇਸ ਲਈ ਮੈਂ ਉਨ੍ਹਾਂ ਦੇ ਪ੍ਰਤੀ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗੀ।''     ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News