CAA ਪ੍ਰਦਰਸ਼ਨ ''ਚ ਸ਼ਾਮਲ ਹੋਣ ''ਤੇ ਅਦਾਕਾਰਾ ਗ੍ਰਿਫਤਾਰ

12/23/2019 1:53:47 PM

ਨਵੀਂ ਦਿੱਲੀ (ਬਿਊਰੋ) — ਪਿਛਲੇ ਕੁਝ ਦਿਨਾਂ ਤੋਂ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਖਿਲਾਫ ਸੋਸ਼ਲ ਮੀਡੀਆ ਦੇ ਜਰੀਏ ਅਵਾਜ਼ ਉਠਾਈ। ਐਕਟਰ ਫਰਹਾਨ ਅਖਤਰ 'ਤੇ ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ 'ਚ ਅਦਾਕਾਰਾ ਸਦਫ ਜਫਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਰਿਪੋਰਟ ਮੁਤਾਬਕ, ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਕਾਰਨ ਪੁਲਸ ਨੇ ਪਹਿਲਾਂ ਸਦਫ ਨੂੰ  ਕੁੱਟਿਆ ਮਾਰਿਆ ਤੇ ਫਿਰ ਗ੍ਰਿਫਤਾਰ ਕਰ ਲਿਆ ਹੈ। ਅਧਿਅਪਕ ਰਹਿ ਚੁੱਕੀ ਸਦਫ ਝੰਡੋ-ਅਮਰੀਕਨ ਫਿਲਮ ਨਿਰਮਾਤਾ ਮੀਰਾ ਨਾਇਰ ਦੀ ਆਉਣ ਵਾਲੀ ਫਿਲਮ 'ਏ ਸੂਟੇਬਲ ਬਾਏ' 'ਚ ਵੀ ਕੰਮ ਕਰ ਚੁੱਕੀ ਹੈ। ਈਸ਼ਾਨ ਖੱਟੜ-ਤੱਬੂ ਸਟਾਰਰ ਇਸ ਫਿਲਮ ਦਾ ਉਹ ਹਿੱਸਾ ਹੈ। ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰਿਐਕਟ ਕਰਦੇ ਹੋਏ ਫਿਲਮ 'ਏ ਸੂਟੇਬਲ ਬਾਏ' ਦੀ ਡਾਇਰੈਕਟਰ ਮੀਰਾ ਨਾਇਰ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਇਹ ਸਾਡਾ ਦੇਸ਼ ਹੈ। ਹੁਣ ਡਰ ਪੈਦਾ ਕਰਨ ਵਾਲਾ। ਲਖਨਊ 'ਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪੁਲਸ ਨੇ ਸਦਫ ਜਫਰ ਨੂੰ ਕੁੱਟਿਆ ਤੇ ਫਿਰ ਜੇਲ 'ਚ ਬੰਦ ਕਰ ਦਿੱਤਾ। ਜੇਲ 'ਚੋਂ ਉਨ੍ਹਾਂ ਦੀ ਰਿਹਾਈ ਦੀ ਮੰਗ 'ਚ ਮੈਨੂੰ ਜੁਆਇਨ ਕਰੋ।''


ਦੱਸਣਯੋਗ ਹੈ ਕਿ ਸਦਫ ਨੇ ਨਾਗਰਿਕਤਾ ਸੋਧ ਬਿੱਲ ਵਿਰੋਧ ਪ੍ਰਦਰਸ਼ਨ ਨੂੰ ਫੇਸਬੁੱਕ ਲਾਈਵ ਕਰਕੇ ਦਿਖਾਇਆ ਸੀ। ਉਹ ਹਿੰਸਕ ਪ੍ਰਦਰਸ਼ਨ ਦਾ ਹਿੱਸਾ ਨਹੀਂ ਸੀ। ਬਾਅਦ 'ਚ ਕੁਝ ਸ਼ਰਾਰਤੀ ਤੱਤਾਂ ਨੇ ਪੱਥਰਬਾਜ਼ੀ ਸ਼ੁਰੂ ਕੀਤੀ ਸੀ। ਸਦਫ ਨੇ ਇਸ ਸਭ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਦਿਖਾਇਆ ਸੀ। ਇਸ ਵੀਡੀਓ 'ਚ ਸਦਫ ਪੁਲਸ ਨਾਲ ਵੀ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਆਖ ਰਹੀ ਹੈ ਕਿ ਪੁਲਸ ਪੱਥਰਬਾਜ਼ੀ ਨੂੰ ਰੋਕਣ ਲਈ ਕਿਉਂ ਕੁਝ ਨਹੀਂ ਕਰ ਰਹੀ ਹੈ।


ਖਬਰਾਂ ਮੁਤਾਬਕ, ਸਦਫ ਨੂੰ ਲਖਨਊ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਗੈ। ਉਨ੍ਹਾਂ ਦੀ ਭੈਣ ਸ਼ਬਾਨਾ ਨੇ ਵੀ ਦੱਸਿਆ ਕਿ ਪੁਲਸ ਨੇ ਹੱਥਾਂ-ਪੈਰਾਂ 'ਤੇ ਕੁੱਟਿਆ ਤੇ ਪੇਟ 'ਤੇ ਵੀ ਲੱਤਾਂ ਮਾਰੀਆਂ ਸਨ। ਉਥੇ ਹੀ ਯੂਪੀ ਪੁਲਸ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕਰਦੇ ਦੱਸਿਆ ਕਿ 19 ਦਸੰਬਰ ਨੂੰ ਸਦਫ ਨੂੰ ਪੁਲਸ ਦੇ ਕੰਮ 'ਚ ਦਖਲ ਅੰਦਾਜ਼ੀ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਜ੍ਹਾ ਕਰਕੇ ਉਸ ਦਾ ਮੈਡੀਕਲ ਚੇਕਅੱਪ ਕਰਵਾਉਣਾ ਪਿਆ। ਬਾਕੀ ਪੁਲਸ 'ਤੇ ਜੋ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ।
Image result for a-suitable-boy-actress-sadaf-jafar-arrested-and-beaten-up-for-participating-in-caa-protest



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News