ਰਾਖੀ ਸਾਵੰਤ ਨੇ ਪੀ. ਐੱਮ. ਮੋਦੀ ਤੋਂ ਕੀਤੀ ਪਾਕਿਸਤਾਨ ਨੂੰ ਲੈ ਕੇ ਇਹ ਮੰਗ (ਵੀਡੀਓ)

11/28/2019 8:56:19 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਆਪਣੇ ਇਕ ਤੋਂ ਬਾਅਦ ਇਕ ਵੀਡੀਓ ਨਾਲ ਸੁਰਖੀਆਂ 'ਚ ਰਹਿੰਦੀ ਹੈ। ਆਪਣੇ ਵੀਡੀਓ 'ਚ ਉਹ ਅਜੀਬੋ-ਗਰੀਬ ਕੁਮੈਂਟ ਜਾਂ ਹਰਕਤ ਕਾਰਨ ਰਾਖੀ ਸਾਵੰਤ ਖਬਰਾਂ 'ਚ ਆ ਜਾਂਦੀ ਹੈ। ਇਸ ਵਾਰ ਰਾਖੀ ਸਾਵੰਤ ਨੇ ਤਸਵੀਰ ਸ਼ੇਅਰ ਨਹੀਂ ਕੀਤੀ ਤੇ ਨਾ ਹੀ ਕੋਈ ਐਲਾਨ ਕੀਤਾ ਹੈ, ਜਦਕਿ ਇਸ ਵਾਰ ਉਹ ਆਪਣੀ ਇਕ ਮੰਗ ਕਾਰਨ ਸੁਰਖੀਆਂ 'ਚ ਆ ਗਈ ਹੈ। ਉਨ੍ਹਾਂ ਇਹ ਸਪੈਸ਼ਲ ਡਿਮਾਂਡ ਕਿਸੇ ਹੋਰ ਤੋਂ ਨਹੀਂ, ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Nov 26, 2019 at 3:52am PST

ਦਰਅਸਲ, ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਸੀ ਤੇ ਇਸ ਦੌਰਾਨ ਮੀਡੀਆ ਦੇ ਸਾਹਮਣੇ ਆਪਣੀ ਇਕ ਮੰਗ ਰੱਖੀ। ਇਹ ਡਿਮਾਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਉਹ ਵੀ ਪਾਕਿਸਤਾਨ ਨੂੰ ਲੈ ਕੇ। ਰਾਖੀ ਨੇ ਦੱਸਿਆ, ''ਮੇਰੀ ਸਿਰਫ ਇਹ ਹੀ ਮੰਗ ਹੈ ਕਿ ਜਿਸ ਤਰ੍ਹਾਂ ਅਸੀਂ ਕਸ਼ਮੀਰ 'ਤੇ ਜਿੱਤ ਹਾਸਿਲ ਕੀਤੀ, ਉਸੇ ਤਰ੍ਹਾਂ ਸਾਨੂੰ ਪਾਕਿਸਤਾਨ 'ਤੇ ਵੀ ਜਿੱਤ ਦਰਜ ਕਰਨੀ ਚਾਹੀਦੀ। ਮੋਦੀ ਜੀ ਰਾੱਕਸ।'' ਨਾਲ ਹੀ ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਲੈ ਕੇ ਕਈ ਨਾਅਰੇ ਵੀ ਲਾਏ ਤੇ ਕਿਹਾ ਪ੍ਰਧਾਨ ਮੰਤਰੀ ਜੀ... ਤੁਸੀਂ ਸੁਣ ਰਹੇ ਹੋ?ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News