ਧੋਖਾਧੜੀ ਮਾਮਲਾ : ਮੁਸ਼ਕਿਲਾਂ 'ਚ ਘਿਰੇ ਰੇਮੋ ਡਿਸੂਜਾ, ਗਾਜ਼ੀਆਬਾਦ ਪੁਲਸ ਨੇ ਜਮ੍ਹਾ ਕੀਤਾ ਪਾਸਪੋਰਟ

1/4/2020 1:15:22 PM

ਮੁੰਬਈ (ਬਿਊਰੋ) — ਮਸ਼ਹੂਰ ਕੋਰੀਓਗ੍ਰਾਫਰ ਤੇ ਡਾਇਰੈਕਟਰ ਰੇਮੋ ਡਿਸੂਜਾ ਦੀ ਧੋਖਾਧੜੀ ਮਾਮਲੇ 'ਚ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ। ਰੇਮੋ ਨੂੰ ਹੁਣ ਇਸ ਮਾਮਲੇ 'ਚ ਪਾਸਪੋਰਟ ਗਾਜ਼ੀਆਬਾਦ ਪੁਲਸ ਨੂੰ ਜਮ੍ਹਾ ਕਰਾਉਣਾ ਪਿਆ। ਦਰਅਸਲ, ਰੇਮੋ ਡਿਸੂਜਾ ਨੂੰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਅਜਿਹਾ ਕਰਨਾ ਪਿਆ ਹੈ। ਗਾਜ਼ੀਆਬਾਦ ਦੇ ਇਕ ਵਿਅਕਤੀ ਨੇ 5 ਕਰੋੜ ਰੁਪਏ ਦੇ ਲੈਣ ਦੇਣ ਦੇ ਵਿਵਾਦ 'ਚ ਰੇਮੋ ਖਿਲਾਫ ਇਹ ਮੁਕੱਦਮਾ ਦਰਜ ਕਰਵਾਇਆ ਸੀ। 5 ਕਰੋੜ ਰੁਪਏ ਦੇ ਵਿਵਾਦਿਤ ਲੈਣ ਦੇਣ ਦੇ ਮਾਮਲੇ 'ਚ ਰੇਮੋ ਖਿਲਾਫ ਗਾਜ਼ੀਆਬਾਦ ਦੇ ਸਿਹਾਨੀਗੇਟ ਥਾਣੇ 'ਚ ਧੋਖਾਧੜੀ ਸਮੇਤ ਹੋਰਨਾਂ ਗੰਭੀਰ ਧਾਰਾਵਾਂ 'ਚ ਮਾਮਲਾ ਦਰਜ ਹੈ। 
Image result for remo-d-souza-submits-his-passport-to-ghaziabad-police-in-fraud-case
ਖਬਰਾਂ ਮੁਤਾਬਕ, ਸਤਿੰਦਰ ਤਿਆਗੀ ਨਾਂ ਦੇ ਇਕ ਵਿਅਕਤੀ ਨੇ ਰੇਮੋ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਖਸ ਮੁਤਾਬਕ, ਫਿਲਮਕਾਰ ਨੇ ਉਸ ਤੋਂ 5 ਕਰੋੜ ਰੁਪਏ ਦੀ ਮੋਟੀ ਰਕਮ ਲਈ ਸੀ, ਜੋ ਉਸ ਨੂੰ ਹਾਲੇ ਤੱਕ ਨਹੀਂ ਵਾਪਸ ਦਿੱਤੇ। ਤਿਆਗੀ ਨੇ ਦਾਅਵਾ ਕੀਤਾ ਕਿ ਡਿਸੂਜਾ ਨੇ ਇਕ ਫਿਲਮ 'ਅਮਰ...ਮਸਟ ਡਾਈ' 'ਚ ਨਿਵੇਸ਼ ਕਰਨ ਲਈ ਉਸ ਤੋਂ 5 ਕਰੋੜ ਰੁਪਏ ਲਏ ਤੇ ਫਿਲਮ ਰਿਲੀਜ਼ਿੰਗ ਤੋਂ ਬਾਅਦ ਬਦਲੇ 'ਚ ਦੁੱਗਣੇ ਪੈਸੇ ਦੇਣ ਦਾ ਵਾਅਦਾ ਕੀਤਾ। ਹਾਲਾਂਕਿ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਡਿਸੂਜਾ ਨੇ ਕਥਿਤ ਤੌਰ 'ਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਕ ਗੈਂਗਸਟਰ ਦੇ ਜਰੀਏ ਤਿਆਗੀ ਨੂੰ ਧਮਕਾਇਆ। ਇਸ ਦੇ ਨਾਲ ਹੀ ਤਿਆਗੀ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੂੰ ਕਿਸੇ ਮਾਫੀਆ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News