ਪਿਤਾ ਰਿਸ਼ੀ ਕਪੂਰ ਦੇ ਅੰਤਿਮ ਦਰਸ਼ਨ ਕਰਨ ਮੁੰਬਈ ਜਾਵੇਗੀ ਧੀ ਰਿਧੀਮਾ, ਦਿੱਲੀ ਪੁਲਸ ਨੇ ਦਿੱਤੀ ਇਜਾਜ਼ਤ

4/30/2020 3:18:47 PM

ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਅੱਜ ਮੁੰਬਈ ਵਿਚ ਅੰਤਿਮ ਸਾਹ ਲਿਆ। ਰਿਸ਼ੀ ਕਪੂਰ ਦੀ ਦੇਰ ਰਾਤ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ਆਖਰੀ ਵਾਰ ਆਪਣੇ ਪਿਤਾ ਨੂੰ ਦੇਖਣ ਮੁੰਬਈ ਜਾਵੇਗੀ। ਦਰਅਸਲ ਰਿਧੀਮਾ ਆਪਣੇ ਪਰਿਵਾਰ ਨਾਲ ਦਿੱਲੀ ਵਿਚ ਰਹਿੰਦੀ ਹੈ ਅਤੇ ਲੌਕ ਡਾਊਨ ਕਾਰਨ ਉਹ ਆਪਣੇ ਪਿਤਾ ਨੂੰ ਮਿਲਣ ਹਸਪਤਾਲ ਵੀ ਨਹੀਂ ਜਾ ਸਕੀ। ਹੁਣ ਪਿਤਾ ਦੇ ਦਿਹਾਂਤ ਤੋਂ ਬਾਅਦ ਰਿਧੀਮਾ ਆਖਰੀ ਵਾਰ ਪਿਤਾ ਨੂੰ ਦੇਖਣਾ ਚਾਹੁੰਦੀ ਹੈ, ਜਿਸ ਲਈ ਉਹ ਮੁੰਬਈ ਜਾਵੇਗੀ। ਸਾਊਥ ਈਸਟ ਡੀ.ਸੀ.ਪੀ. ਮੁਤਾਬਿਕ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਮੁੰਬਈ ਜਾਣ ਦਾ ਮੂਵਮੈਂਟ ਪਾਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾ ਖਬਰ ਆਈ ਸੀ ਕਿ ਰਿਧੀਮਾ ਨੇ ਮੁੰਬਈ ਜਾਣ ਲਈ ਦਿੱਲੀ ਸਰਕਾਰ ਤੋਂ ਪਰਮਿਸ਼ਨ ਮੰਗੀ ਹੈ। ਇਸ ਲਈ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨੂੰ ਇਕ ਐਪਲੀਕੇਸ਼ਨ ਵੀ ਦਿੱਤੀ ਸੀ। ਰਿਧੀਮਾ ਕਪੂਰ ਸਾਊਥ ਈਸਟ ਦਿੱਲੀ ਦੇ ਫਰੈਂਡਸ ਕਲੋਨੀ ਈਸਟ ਵਿਚ ਰਹਿੰਦੀ ਹੈ।  

ਦੱਸ ਦੇਈਏ ਕਿ ਰਿਸ਼ੀ ਕਪੂਰ ਦੀ ਦੇਰ ਰਾਤ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਉਨ੍ਹਾਂ ਦੀ ਹਾਤਲ ਕਾਫੀ ਖਰਾਬ ਹੋ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News