ਸ਼ਿਲਪਾ ਸ਼ੈੱਟੀ ਨੂੰ ਮਿਲਿਆ ‘ਚੈਂਪੀਅਨ ਆਫ ਚੇਂਜ ਐਵਾਰਡ’

1/21/2020 10:08:21 AM

ਮੁੰਬਈ(ਬਿਊਰੋ)- ਸ਼ਿਲਪਾ ਸ਼ੈੱਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਸਾਲ 2019 ਦੇ ‘ਚੈਂਪੀਅਨ ਆਫ ਚੇਂਜ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਦੋਵਾਂ ਨੂੰ ਇਹ ਐਵਾਰਡ Swacch Bharat Abhiyan ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮਿਲਿਆ ਹੈ। ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਦਿੱਲੀ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ਿਲਪਾ ਨੂੰ ਇਸ ਇਨਾਮ ਨਾਲ ਸਨਮਾਨਿਤ ਕੀਤਾ। ਸ਼ਿਲਪਾ ਨੇ ਐਵਾਰਡ ਮਿਲਣ ’ਤੇ ਕਿਹਾ, ‘‘ਮੈਂ ਇਹ ਐਵਾਰਡ ਪਾ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਆਪਣੇ ਦੇਸ਼ ਨੂੰ ਸਾਫ ਰੱਖਣਾ ਹਰ ਨਾਗਰਿਕ ਦਾ ਕਰਤੱਵ ਹੈ। ਜਦੋਂ ਅਸੀਂ ਆਪਣਾ ਘਰ ਸਾਫ ਰੱਖਦੇ ਹਾਂ ਤਾਂ ਦੇਸ਼ ਦਾ ਕਿਉਂ ਨਹੀਂ।’’
PunjabKesari
ਸ਼ਿਲਪਾ ਨੇ ਅੱਗੇ ਕਿਹਾ,‘‘ਇਸ ਸਾਲ ਮੈਂ 480 ਦਰੱਖਤ ਲਗਾਏ ਹਨ। ਉਂਝ ਇਹ ਹਰ ਵਿਅਕਤੀ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਸਿਰਫ ਹੁਣ ਲਈ ਨਹੀਂ ਸਗੋਂ ਭਵਿੱਖ ਦੇ ਬਾਰੇ ਵਿਚ ਵੀ ਸੋਚੀਏ। ਸਫਾਈ ਦਿਮਾਗ ਤੋਂ ਸ਼ੁਰੂ ਹੁੰਦੀ ਹੈ।’’
PunjabKesari
ਸ਼ਿਲਪਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਜਲਦ ਹੀ ਉਹ ‘ਹੰਗਾਮਾ 2’ ਵਿਚ ਨਜ਼ਰ ਆਉਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News