ਸਨੀ ਲਿਓਨੀ ਦੀ ਇੱਛਾ, PM ਮੋਦੀ ਤੋਂ ਮਿਲੇ ਅਜਿਹਾ ਮੈਸੇਜ

2/12/2020 4:47:08 PM

ਨਵੀਂ ਦਿੱਲੀ (ਬਿਊਰੋ) : ਬਾਲੀਵੱਡ ਅਦਾਕਾਰ ਸਨੀ ਲਿਓਨੀ ਦੀ ਇੱਛਾ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਕ ਅਜਿਹਾ ਮੈਸੇਜ ਮਿਲੇ, ਜਿਸ ਵਿਚ ਹਾਏ (Hi) ਲਿਖਿਆ ਹੋਵੇ। ਸਨੀ ਨੇ ਇਕ ਈਵੈਂਟ ਦੌਰਾਨ ਆਪਣੀ ਇਹ ਇੱਛਾ ਜ਼ਾਹਰ ਕੀਤੀ। ਉਸ ਤੋਂ ਪੁੱਛਿਆ ਗਿਆ ਸੀ ਕਿ ਕਿਹੜੇ ਸੈਲੀਬ੍ਰਿਟੀ ਦਾ ਮੈਸੇਜ ਮਿਲਣ 'ਤੇ ਉਸ ਨੂੰ ਬਹੁਤ ਖੁਸ਼ੀ ਹੋਵੇਗੀ। ਸਨੀ ਨੇ ਬਿਨਾ ਸੋਚੇ ਮੋਦੀ ਦਾ ਨਾਂ ਲੈ ਦਿੱਤਾ।

ਦੱਸ ਦੇਈਏ ਕਿ ਸਨੀ ਲਿਓਨੀ ਆਪਣੀ ਅਗਲੀ ਫਿਲਮ 'ਚ ਰੁੱਝੀ ਹੋਈ ਹੈ। ਇਸ ਫਿਲਮ ਦਾ ਨਾਂ 'ਰੰਗੀਲਾ' ਹੈ, ਜਿਸ ਨੂੰ ਮਲਿਆਲਮ ਭਾਸ਼ਾ 'ਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਨੂੰ ਸੰਤੋਸ਼ ਨਾਇਰ ਡਾਇਰੈਕਟਰ ਕਰ ਰਹੇ ਹਨ। ਇਹ ਸਨੀ ਦੀ ਪਹਿਲੀ ਮਲਿਆਲਮ ਫਿਲਮ ਹੋਵੇਗੀ। ਇਸ ਫਿਲਮ 'ਚ ਸਲੀਮ ਕੁਮਾਬ, ਜਾਨੀ ਐਂਟਨੀ, ਮੇਜਰ ਰਵੀ, ਜੈਕਬ ਗ੍ਰੇਗਰੀ ਅਤੇ ਹੋਰ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਦਾ ਪ੍ਰੋਡਕਸ਼ਨ ਬੈਕਵਾਟਰ ਸਟੂਡਿਓਜ਼ ਦੇ ਬੈਨਰ ਹੇਠ ਹੋ ਰਿਹਾ ਹੈ।

ਸਨੀ ਲਿਓਨੀ ਦੀ ਭਾਰਤ ਸਮੇਤ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਫੈਨ ਫਾਲੋਇੰਗ ਹੈ। ਉਸ ਦੀ ਲੁੱਕ ਅਤੇ ਉਸ ਦੇ ਡਾਂਸ ਦੌਰਾਨ ਸਿਜ਼ਲਿੰਗ ਮੂਵਸ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹਨ। ਦੁਨੀਆ ਭਰ 'ਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਇਸ ਅਦਾਕਾਰਾ ਦੀਆਂ ਅਦਾਵਾਂ 'ਤੇ ਮਰ ਮਿਟੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News