ਹਿੰਦੂ-ਮੁਸਲਿਮ ''ਤੇ AIMIM ਦੇ ਵਿਧਾਇਕ ਦਾ ਭੜਕਾਊ ਬਿਆਨ, ਸਵਰਾ ਭਾਸਕਰ ਨੇ ਪਾਈ ਇੰਝ ਝਾੜ

2/21/2020 11:43:16 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੀ ਰਹਿੰਦੀ ਹੈ। ਇਸ ਵਾਰ ਸਵਰਾ ਨੇ ਏ. ਆਈ. ਐੱਮ. ਆਈ. ਐੱਮ. ਨੇਤਾ ਤੇ ਮਹਾਰਾਸ਼ਟਰ ਦੇ ਵਿਧਾਇਕ ਵਾਰਿਸ ਪਠਾਨ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਵਾਰਿਸ ਪਠਾਨ ਨੇ ਕਰਨਾਟਕ ਦੇ ਗੁਲਬਰਗ 'ਚ ਹੋਈ ਇਕ ਰੈਲੀ ਦੌਰਾਨ ਹਿੰਦੂ-ਮੁਸਲਮਾਨ ਦਾ ਮੁੱਦਾ ਚੁੱਕਦੇ ਹੋਏ ਭੜਕਾਊ ਬਿਆਨ ਦਿੱਤਾ ਹੈ।

ਵਾਰਿਸ ਪਠਾਨ ਨੇ ਜਿਹੜਾ ਬਿਆਨ ਦਿੱਤਾ ਹੈ, ਉਸ ਨੂੰ ਲੈ ਕੇ ਹੁਣ ਕਾਫੀ ਵਿਵਾਦ ਹੋ ਰਿਹਾ ਹੈ। ਪਠਾਨ ਨੇ ਕਿਹਾ, ''ਉਹ ਕਹਿੰਦੇ ਹਨ ਕਿ ਅਸੀਂ ਆਪਣੀਆਂ ਮਹਿਲਾਵਾਂ ਨੂੰ ਸਾਹਮਣੇ ਰੱਖਿਆ ਹੈ, ਹਾਲੇ ਤਾਂ ਸਿਰਫ ਸ਼ੇਰਨੀਆਂ ਬਾਹਰ ਆਈਆਂ ਹਨ ਤੇ ਤੁਸੀਂ ਪਸੀਨੋ-ਪਸੀਨੀ ਹੋਣ ਲੱਗੇ। ਉਦੋ ਕੀ ਹੋਵੇਗਾ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ। 15 ਕਰੋੜ ਹਨ ਪਰ 100 'ਤੇ ਵੀ ਭਾਰੀ ਹਨ, ਇਹ ਯਾਦ ਰੱਖਣਾ। ਵਾਰਿਸ ਪਠਾਨ ਦੇ ਇਸ ਬਿਆਨ 'ਤੇ ਸਵਰਾ ਨੇ ਕਿਹਾ, ''ਬੈਠ ਜਾਓ ਚਚਾ, ਜੇਕਰ ਤੁਸੀਂ ਕੁਝ ਫਾਇਦੇਮੰਦ (ਚੰਗਾ) ਨਹੀਂ  ਕਹਿ ਸਕਦੇ ਤਾਂ ਕੁਝ ਵੀ ਨਾ ਬੋਲੋ। ਬਕਵਾਸ, ਗੈਰ ਜ਼ਿੰਮੇਦਾਰ ਤੇ ਬੇਹੱਦ ਨਿੰਦਾਯੋਗ ਬਿਆਨ। ਅਜਿਹੇ ਬਿਆਨ ਸਿਰਫ ਅੰਦੋਲਨ ਨੂੰ ਨੁਕਸਾਨ ਹੀ ਪਹੁੰਚਾਉਣਗੇ।''

ਸਵਰਾ ਭਾਸਕਰ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜਰਸ  ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਵਾਰਿਸ ਪਠਾਨ ਨੇ ਆਪਣਾ ਭੜਕਾਊ ਬਿਆਨ ਏ. ਆਈ. ਐੱਮ. ਆਈ. ਐੱਮ ਪ੍ਰਮੁੱਖ ਅਸਾਊਦੀਨ ਓਵੈਸੀ ਦੀ ਮੌਜੂਦਗੀ 'ਚ ਹੀ ਦਿੱਤਾ। ਬਿਆਨ 'ਤੇ ਵਿਵਾਦ ਹੋਣ ਤੋਂ ਬਾਅਦ ਪਠਾਨ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ, ''ਵਾਰਿਸ ਪਠਾਨ ਦੇਸ਼ ਜਾਂ ਕਿਸੇ ਧਰਮ ਖਿਲਾਫ ਬਿਆਨ ਦੇਣ ਵਾਲਾ ਆਖਰੀ ਇਨਸਾਨ ਹੋਵੇਗਾ। ਮੇਰੇ ਬਿਆਨ ਨੂੰ ਤੋੜਿਆ-ਮਰੋੜਿਆ ਗਿਆ ਹੈ। ਮੈਂ ਮੁਆਫੀ ਨਹੀਂ ਮੰਗਾਂਗਾ। ਭਾਜਪਾ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News