ਜੇ. ਐੱਨ. ਯੂ. ਹਮਲੇ 'ਤੇ ਭੜਕੇ ਫਿਲਮੀ ਸਿਤਾਰੇ, ਕਿਹਾ 'ਇਹ ਸ਼ਰਮਨਾਕ ਕਾਰਾ ਹੈ'

1/6/2020 1:31:09 PM

ਨਵੀਂ ਦਿੱਲੀ (ਬਿਊਰੋ) — ਐਤਵਾਰ ਦੀ ਰਾਤ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਲਗਭਗ 50 ਦੇ ਕਰੀਬ ਨਕਾਬਪੋਸ਼ ਗੁੰਡਿਆਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ 'ਤੇ ਲਾਠੀਆਂ ਤੇ ਹਥਿਆਰਾਂ ਨਾਲ ਭਿਆਨਕ ਹਮਲਾ ਕੀਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਕੈਂਪਸ ਤੇ ਹੋਸਟਲ 'ਚ ਵੀ ਭੰਨ-ਤੋੜ ਕੀਤੀ। ਜੇ. ਐੱਨ. ਯੂ. 'ਚ ਹੋਈ ਇਸ ਵਾਰਦਾਤ ਤੋਂ ਬਾਅਦ ਦਿੱਲੀ 'ਚ ਪ੍ਰੇਸ਼ਾਨੀ ਤੇ ਗੁੱਸੇ ਦਾ ਮੌਹਾਲ ਬਣਿਆ ਹੋਇਆ ਹੈ। ਅਜਿਹੇ 'ਚ ਕਈ ਲੋਕ ਇਸ ਹਮਲੇ ਦੇ ਵਿਰੋਧ 'ਚ ਆਵਾਜ਼ ਉਠਾ ਰਹੇ ਹਨ। ਆਮ ਜਨਤਾ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਹਮਲੇ ਦੇ ਵਿਰੋਧ 'ਚ ਆਵਾਜ਼ ਉਠਾਈ ਹੈ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ, ਸ਼ਬਾਨਾ ਆਜ਼ਮੀ, ਤਾਪਸੀ ਪੰਨੂ, ਅਨੁਰਾਗ ਕਸ਼ਅਪ, ਰਿਤੇਸ਼ ਦੇਸ਼ਮੁਖ, ਦਿਆ ਮਿਰਜਾ ਸਮੇਤ ਕਈ ਹੋਰ ਸਿਤਾਰਿਆਂ ਨੇ ਇਸ ਹਮਲੇ ਦੀ ਨਿੰਦਿਆ ਕੀਤੀ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ।


ਰਿੱਚਾ ਡੱਢਾ ਨੇ ਲਿਖਿਆ, ''ਕੁਝ ਮਹੀਨੇ ਪਹਿਲਾ ਜੇ. ਐੱਨ. ਯੂ. ਨੇ ਦੁਨੀਆ ਨੂੰ ਨੋਬਲ ਪੁਰਸਕਾਰ ਦਿੱਤਾ ਸੀ। ਫੀਸ 'ਚ ਹੋਏ ਵਾਧਾ ਜਾ ਵਿਰੋਧ ਕਰਨ 'ਤੇ ਹੁਣ ਜੇ. ਐੱਨ. ਯੂ. ਦੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ। ਦੁਨੀਆ ਦੇਖਦੀ ਹੈ।''

 

ਉਥੇ ਹੀ ਸਵਰਾ ਭਾਸਕਰ ਇਸ ਹਮਲੇ ਤੋਂ ਬਾਅਦ ਕਾਫੀ ਪ੍ਰੇਸ਼ਾਨ ਨਜ਼ਰ ਆਈ। ਉਸ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਕਾਫੀ ਇਮੋਸ਼ਨਲ ਨਜ਼ਰ ਆਈ। ਉਸ ਨੇ ਇਸ ਮਾਮਲੇ 'ਚ ਹਿੰਸਾ ਦਾ ਦੋਸ਼ ਏ. ਬੀ. ਵੀ. ਪੀ. 'ਤੇ ਲਾਇਆ। ਸਵਰਾ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਰਜੇਂਟ ਅਪੀਲ ਸਾਰੇ ਦਿੱਲੀ ਵਾਸੀ, ਬਾਬਾ ਗੰਗਨਾਥ ਮਾਰਗ 'ਤੇ ਜੇ. ਐਨ. ਯੂ. ਕੈਂਪਸ ਦੇ ਮੇਨ ਗੇਟ ਦੇ ਬਾਹਰ ਵੱਡੀ ਗਿਣਤੀ 'ਚ ਪਹੁੰਚੇ ਤਾਂ ਜੋ ਸਰਕਾਰ ਅਤੇ ਦਿੱਲੀ ਪੁਲਸ 'ਤੇ ਐਕਸ਼ਨ ਲੈਣ ਲਈ ਦਬਾਅ ਬਣਾਇਆ ਜਾ ਸਕੇ ਅਤੇ ਏ. ਬੀ. ਵੀ. ਪੀ. ਦੇ ਮਾਸਕ ਵਾਲੇ ਗੁੰਡਿਆਂ ਨੂੰ ਜੇ. ਐਨ. ਯੂ. ਕੈਂਪਸ 'ਚ ਤੋੜਭੰਨ ਅਤੇ ਹਿੰਸਾ ਤੋਂ ਰੋਕਿਆ ਜਾ ਸਕੇ।

 

ਅਦਾਕਾਰਾ ਤਾਪਸੀ ਪੰਨੂ ਨੇ ਵੀ ਇਸ ਘਟਨਾ 'ਤੇ ਟਵੀਟ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਕਿ ਏ. ਬੀ. ਵੀ. ਪੀ. ਦੇ ਲੋਕਾਂ ਨੇ ਵਿਦਿਆਰਥੀਆਂ ਨੂੰ ਕੁੱਟਿਆ-ਮਾਰਿਆ ਹੈ। ਤਾਪਸੀ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਜਿੱਥੇ ਬੱਚਿਆਂ ਦਾ ਭਵਿੱਖ ਸੰਵਾਰਿਆ ਜਾਂਦਾ ਹੈ, ਉਸ ਥਾਂ ਦੀ ਅਜਿਹੀ ਹਾਲਤ ਕਰ ਦਿੱਤੀ ਹੈ। ਇਹ ਹਮੇਸ਼ਾ ਲਈ ਡੂੰਘਾ ਜ਼ਖਮ ਦੇ ਜਾਵੇਗਾ। ਇਹ ਕਦੇ ਨਾ ਠੀਕ ਹੋਣ ਵਾਲਾ ਡੈਮੇਜ ਹੈ। ਆਖਿਰ ਕਿਸ ਤਰ੍ਹਾਂ ਦੀਆਂ ਚੀਜਾਂ ਇਥੇ ਸ਼ੇਪ ਹੋ ਰਹੀਆਂ ਹਨ। ਇਹ ਸਾਡੇ ਸਭ ਦੇ ਦੇਖਣ ਲਈ ਹੈ। ਇਹ ਬਹੁਤ ਦੁਖਦਾਈ ਹੈ।

Konkona Sen Sharma

 

Riteish Deshmukh

 

Sonam K Ahuja

 

Shabana Azmi

 

Dia Mirza
 

Anubhav Sinha

 

‏Rajkummar Rao

 

‏ Anurag Kashyapਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News