ਹੈਦਰਾਬਾਦ ਗੈਂਗਰੇਪ : 'ਕੀ ਆਸਾਰਾਮ ਜਾਂ ਹਾਈ ਪ੍ਰੋਫਾਈਲ ਲੋਕਾਂ ਦਾ ਵੀ ਇਵੇਂ ਹੋਵੇਗਾ ਐਨਕਾਊਂਟਰ'

12/6/2019 4:47:15 PM

ਮੁੰਬਈ (ਬਿਊਰੋ) — ਹੈਦਰਾਬਾਦ ਗੈਂਗਰੇਪ ਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਐਨਕਾਊਂਟਰ ਨੈਸ਼ਨਲ ਹਾਈਵੇਅ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਇਸ ਐਨਕਾਊਂਟ 'ਤੇ ਸਾਰੇ ਆਪਣੀ-ਆਪਣੀ ਰਾਏ ਦੇ ਰਹੇ ਹਨ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਤੇਲੰਗਾਨਾ ਪੁਲਸ ਦਾ ਧੰਨਵਾਦ ਕੀਤਾ। ਉਥੇ ਹੀ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਤਹਿਸੀਨ ਪੂਨਾਵਾਨਾ ਨੇ ਰਿਐਕਟ ਕੀਤਾ ਹੈ। ਤਹਿਸੀਨ ਪੂਨਾਵਾਲਾ ਨੇ ਟਵਿਟਰ 'ਤੇ ਲਿਖਿਆ, ''ਐੱਮ. ਪੀ. ਸੰਸਦ 'ਚ ਦੋਸ਼ੀਆਂ ਨੂੰ ਲਿੰਚ ਕਰਨ ਦੀ ਮੰਗ ਕਰਦੇ ਹਨ। ਸਰਕਾਰ ਦੇ ਪ੍ਰੋਪਰ ਇੰਵੈਸਟੀਗੇਸ਼ਨ ਲਈ ਸਿਸਟਮ ਠੀਕ ਕਰਨ ਦੀ ਬਜਾਏ ਪੁਲਸ ਬਾਹਰ ਐਨਕਾਊਂਟਰ ਕਰ ਦਿੰਦੀ ਹੈ। ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।'' ਉਥੇ ਹੀ ਤਹਿਸੀਨ ਪੂਨਾਵਾਲਾ ਨੇ ਦੂਜੇ ਟਵੀਟ 'ਚ ਲਿਖਿਆ, ''ਦੋ ਗਲਤ, ਇਕ ਚੰਗਾ ਨਹੀਂ ਬਣਿਆ ਜਾ ਸਕਦਾ। ਅਸੀਂ ਤੇਜੀ ਨਾਲ ਅਰਾਜਕਤਾ ਵੱਲ ਵਧ ਰਹੇ ਹਾਂ। ਸਰਕਾਰ ਇਸ ਤਰ੍ਹਾਂ ਦੇ ਐਨਕਾਊਂਟਰ 'ਚ ਲਿਪਤ ਨਹੀਂ ਹੋ ਸਕਦੀ। ਕੀ ਆਸਾਰਾਮ ਜਾਂ ਇਕ ਹਾਈ ਪ੍ਰੋਫਾਈਲ ਸਿੰਗਰ ਨਾਲ ਵੀ ਅਜਿਹਾ ਹੀ ਹੋਵੇਗਾ? ਜਾਂ ਮਤਭੇਦ ਸਿਰਫ ਗਰੀਬਾਂ ਲਈ ਹੀ ਹੈ?'' ਇਸ ਤੋਂ ਇਲਾਵਾ ਤਹਿਸੀਨ ਨੇ ਹੋਰ ਵੀ ਕਈ ਟਵੀਟ ਕੀਤੇ ਹਨ।

 

ਦੱਸ ਦਈਏ ਕਿ ਪੁਲਸ ਦੋਸ਼ੀਆਂ ਨੂੰ ਐੱਨ. ਐੱਚ.-44 'ਚੇ ਕ੍ਰਾਈਮ ਸੀਨ ਰਿਕ੍ਰਿਏਟ ਕਰਾਉਣ ਲਈ ਲੈ ਕੇ ਗਈ ਸੀ। ਪੁਲਸ ਮੁਤਾਬਕ, ਚਾਰੇ ਦੋਸ਼ੀਆਂ ਨੇ ਇਸ ਦੌਰਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਵਾਰਨਿੰਗ ਤੋਂ ਬਾਅਦ ਵੀ ਜਦੋਂ ਦੋਸ਼ੀ ਨਹੀਂ ਰੁਕੇ ਤਾਂ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ।

 

ਕੀ ਹੈ ਪੂਰਾ ਮਾਮਲਾ
ਹੈਦਰਾਬਾਦ 'ਚ 27 ਤੇ 28 ਨਵੰਬਰ ਦੀ ਰਾਤ ਨੂੰ ਇਕ ਮਹਿਲਾ ਡਾਕਟਰ ਨਾਲ ਇਨ੍ਹਾਂ ਚਾਰੇ ਦੋਸ਼ੀਆਂ ਨੇ ਗੈਂਗਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇੰਨਾਂ ਚਾਰਾਂ ਦੋਸ਼ੀਆਂ ਨੇ ਮਹਿਲਾ ਡਾਕਟਰ ਦੀ ਲਾਸ਼ ਨੂੰ ਬੁਰੀ ਤਰ੍ਹਾਂ ਸਾੜ ਵੀ ਦਿੱਤਾ ਸੀ।

 

ਹਿਰਾਸਤ 'ਚ ਸਨ ਚਾਰੇ ਦੋਸ਼ੀ
ਪੁਲਸ ਨੇ ਚਾਰੇ ਦੋਸ਼ੀਆਂ ਨੂੰ ਇਸ ਵਾਰਦਾਤ ਦੇ 2 ਦਿਨਾਂ ਬਾਅਦ ਹੀ ਸੀ. ਸੀ. ਟੀ. ਵੀ. ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਹੈਦਰਾਬਾਦ ਪੁਲਸ ਨੇ ਹਿਰਾਸਤ ਦੀ ਮੰਗ ਕੀਤੀ ਤਾਂ ਦੋਸ਼ੀਆਂ ਨੂੰ 7 ਦਿਨਾਂ ਦੀ ਪੁਲਸ ਕਸਟਡੀ 'ਚ ਭੇਜ ਦਿੱਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News