ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬਣੀ ਫਿਲਮ ਮੱਧ ਪ੍ਰਦੇਸ਼ 'ਚ ਬੈਨ

12/28/2018 1:39:40 PM

ਮੁੰਬਈ (ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦਿ ਐਕਸਿਡੇਂਟਲ ਪ੍ਰਾਈਮ ਮਿਨਿਸਟਰ' ਨੂੰ ਮੱਧ ਪ੍ਰਦੇਸ਼ 'ਚ ਬੈਨ ਕਰ ਦਿੱਤਾ ਗਿਆ ਹੈ। ਇਸ ਫਿਲਮ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ, ਜੋ ਕਿ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ 'ਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਿਆ ਸੇਠ ਸ਼ਾਹ ਨੇ ਨਿਭਾਇਆ ਹੈ। ਜਦੋਂਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ।

ਦੱਸ ਦਈਏ ਕਿ ਫਿਲਮ 'ਚ ਅਕਸ਼ੈ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਕਿਰਦਾਰ ਨਿਭਾ ਰਹੇ ਹਨ। ਜਦੋਂਕਿ ਫਿਲਮ 'ਚ ਸੋਨੀਆ ਗਾਂਧੀ ਦਾ ਕਿਰਦਾਰ ਸੁਜੈਨ ਬਰਨਰਟ ਨੇ ਨਿਭਾਇਆ ਹੈ। ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਲਿਖੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' 'ਤੇ ਅਧਾਰਿਤ ਇਸ ਫਿਲਮ ਨੂੰ ਬਣਾਇਆ ਗਿਆ ਹੈ। 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News