DSP ਦਵਿੰਦਰ ਸਿੰਘ ਦੀ ਗ੍ਰਿਫਤਾਰੀ 'ਤੇ ਅਨੁਰਾਗ ਕਸ਼ਅਪ ਦਾ ਵੱਡਾ ਬਿਆਨ

1/14/2020 2:42:58 PM

ਨਵੀਂ ਦਿੱਲੀ (ਬਿਊਰੋ) — ਜੰਮੂ-ਕਸ਼ਮੀਰ ਸਰਕਾਰ ਨੇ ਹਿਜ਼ਬੁਲ ਮੁਜਾਹਿੱਦੀ ਦੇ ਅੱਤਵਾਦੀਆਂ ਨਾਲ ਗ੍ਰਿਫਤਾਰ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦੋ ਅੱਤਵਾਦੀਆਂ ਨੂੰ ਕਥਿਤ ਤੌਰ 'ਤੇ ਲੈ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨੂੰ ਲੈ ਕੇ ਫਿਲਮ ਮੇਕਰ ਅਨੁਰਾਗ ਕਸ਼ਅਪ ਨੇ ਟਵੀਟ ਕਰਦੇ ਹੋਏ ਇਕ ਵਾਰ ਫਿਰ ਤੋਂ ਸਰਕਾਰ 'ਤੇ ਤੰਜ ਕੱਸਿਆ ਹੈ। ਅਨੁਰਾਗ ਕਸ਼ਅਪ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਨੁਰਾਗ ਕਸ਼ਅਪ ਨੇ ਇਸ ਮਾਮਲੇ 'ਚ ਪਹਿਲਾ ਟਵੀਟ ਕਰਦੇ ਹੋਏ ਲਿਖਿਆ, ''ਇਹ ਦਵਿੰਦਰ ਸਿੰਘ ਦੀ ਗ੍ਰਿਫਤਾਰੀ 'ਤੇ ਇੰਨ੍ਹੀ ਸ਼ਾਂਤੀ ਕਿਉਂ ਹੈ? ਕਿਥੇ ਗਏ ਗੱਦਾਰ ਦੀ ਪਛਾਣ ਕਰਵਾਉਣ ਵਾਲੇ ਅਤੇ ਹੱਲਾ ਮਚਾਉਣ ਵਾਲੇ?'' ਇਸ ਦੇ ਨਾਲ ਹੀ ਅਨੁਰਾਗ ਕਸ਼ਅਪ ਨੇ ਦੂਜਾ ਟਵੀਟ ਕੀਤਾ, ''ਲੱਗਦਾ ਹੈ ਭਗਤ ਤੇ IT Cell ਵਾਲੇ ਬੋਰਡ ਮੀਟਿੰਗ 'ਚ ਹੈ। ਇਹ ਦਵਿੰਦਰ ਸਿੰਘ ਵਾਲੀ ਸਥਿਤੀ ਨੂੰ ਕਿਵੇਂ ਪਲਟਿਆ ਜਾਵੇ। ਅਮਿਤ ਸ਼ਾਹ ਦੀ ਹਿਦਾਇਤ ਦਾ ਇੰਤਜ਼ਾਰ ਹੋ ਰਿਹਾ ਹੈ। ਇਕੱਠੇ ਬਾਹਰ ਆਉਣਗੇ, ਟਰੈਂਡਿੰਗ hashtag ਦੇ ਨਾਲ।''

ਅਨੁਰਾਗ ਕਸ਼ਅਪ ਦਾ ਸੋਸ਼ਲ ਮੀਡੀਆ ਅਕਾਊਂਟ ਦੇਖਿਆ ਜਾਵੇ ਤਾਂ ਸਾਫ ਜ਼ਾਹਿਰ ਹੈ ਕਿ ਉਹ ਬੇਹੱਦ ਬੇਬਾਕ ਹੈ। ਇਸ ਤੋਂ ਪਹਿਲਾਂ ਵੀ ਅਨੁਰਾਗ ਕਸ਼ਅਪ ਆਪਣੇ ਵਿਰੋਧ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿ ਚੁੱਕੇ ਹਨ। ਦੀਪਿਕਾ ਤੇ ਉਸ ਦੀ ਫਿਲਮ 'ਛਪਾਕ' ਤੋਂ ਲੈ ਕੇ ਅਨੁਰਾਗ ਜੇ. ਐੱਨ. ਯੂ. ਹਿੰਸਾ ਖਿਲਾਫ ਤੇ ਸੀ. ਏ. ਏ. ਦੇ ਵਿਰੋਧ 'ਚ ਬੇਹੱਦ ਬੁਲੰਦ ਹੋ ਕੇ ਆਵਾਜ਼ ਉਠਾ ਰਹੇ ਹਨ।


ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਲਸ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦੋ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਕਸ਼ਮੀਰ ਘਾਟੀ ਲੈ ਜਾਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News