ਦੀਪਿਕਾ ਦੇ JNU ਪਹੁੰਚਦੇ ਹੀ ਟਰੈਂਡ ਕਰਨ ਲੱਗਾ #boycottchhapaak

1/8/2020 11:26:14 AM

ਨਵੀਂ ਦਿੱਲੀ (ਬਿਊਰੋ) : ਜੇ. ਐੱਨ. ਯੂ 'ਚ ਹੋਈ ਹਿੰਸਾ ਤੇ ਵਿਦਿਆਰਥੀਆਂ ਦੇ ਸਮਰਥਨ 'ਚ ਅਦਾਕਾਰਾ ਦੀਪਿਕਾ ਪਾਦੂਕੋਣ ਮੰਗਲਵਾਰ ਸ਼ਾਮ ਨੂੰ ਯੂਨੀਵਰਸਿਟੀ ਪੁੱਜੀ। ਹਾਲਾਂਕਿ ਉਨ੍ਹਾਂ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ। ਉੱਥੇ ਉਹ ਕਰੀਬ 10 ਮਿੰਟ ਤੱਕ ਹੀ ਰਹੀ। ਦੀਪਿਕਾ ਦੀ ਆਗਾਮੀ 10 ਜਨਵਰੀ ਨੂੰ ਫਿਲਮ 'ਛਪਾਕ' ਦੇਸ਼ ਭਰ 'ਚ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਐਸਿਡ ਅਟੈਕ ਸਰਵਾਈਵਰ ਤੇ ਐਕਟੀਵਿਸਟ ਲਕਸ਼ਮੀ ਦੇ ਜੀਵਨ 'ਤੇ ਆਧਾਰਿਤ ਹੈ।
Image result for bollywood-boycott-chhapaak-trending-as-soon-as-actress-deepika-padukone-reaches-jnu
ਦੀਪਿਕਾ ਦੇ ਜੇ. ਐੱਨ. ਯੂ. ਪਹੁੰਚਣ 'ਤੇ ਭਾਜਪਾ ਹਮਾਇਤੀ ਲੋਕਾਂ 'ਚ ਨਾਰਾਜ਼ਗੀ ਹੈ। ਉਨ੍ਹਾਂ ਫਿਲਮ 'ਛਪਾਕ' ਦਾ ਬਾਈਕਾਟ #boycottchhapaak ਕਰਨ ਦਾ ਸੱਦਾ ਦਿੱਤਾ ਹੈ।
Image result for bollywood-boycott-chhapaak-trending-as-soon-as-actress-deepika-padukone-reaches-jnu
ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਬੱਗਾ ਨੇ ਟਵੀਟ ਕਰਕੇ ਦੀਪਿਕਾ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਦੀਪਿਕਾ ਨੂੰ ਟੁਕੜੇ-ਟੁਕੜੇ ਗੈਂਗ ਤੇ ਅਫਜ਼ਲ ਗੈਂਗ ਦਾ ਸਮਰਥਕ ਦੱਸਿਆ।
Image result for bollywood-boycott-chhapaak-trending-as-soon-as-actress-deepika-padukone-reaches-jnu
ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਇਕ ਟੀ. ਵੀ. ਚੈਨਲ 'ਤੇ ਗੱਲਬਾਤ ਦੌਰਾਨ ਕਿਹਾ ਹੈ ਕਿ ਦੀਪਿਕਾ ਪਾਦੂਕੋਣ ਨੂੰ ਜਿੱਥੇ ਚਾਹੁਣ ਜਾਣ ਦਾ ਅਧਿਕਾਰ ਹੈ ਪਰ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦਾ ਕਾਰਵਾਈ ਨੂੰ ਪਰਖਣ ਦਾ ਵੀ ਅਧਿਕਾਰ ਹੈ।
Image result for bollywood-boycott-chhapaak-trending-as-soon-as-actress-deepika-padukone-reaches-jnu
ਇਸ ਤੋਂ ਪਹਿਲਾਂ ਜੇ. ਐੱਨ. ਯੂ. ਵਿਦਿਆਰਥੀਆਂ ਦੇ ਸਮਰਥਨ 'ਚ ਸੋਮਵਾਰ ਨੂੰ ਮੁੰਬਈ ਦੇ ਕਾਰਟਰ ਰੋਡ 'ਤੇ ਪ੍ਰਦਰਸ਼ਨ ਹੋਇਆ, ਜਿਸ 'ਚ ਦੀਆ ਮਿਰਜ਼ਾ, ਅਨੁਰਾਗ ਕਸ਼ਯਪ, ਜ਼ੋਇਆ ਅਖਤਰ, ਵਿਸ਼ਾਲ ਭਾਰਦਵਾਜ, ਸਵਾਨੰਦ ਕਿਰਕਿਰੇ, ਰਿਚਾ ਚੱਢਾ, ਅਨੁਭਵ ਸਿਨ੍ਹਾ, ਗੌਹਰ ਖਾਨ ਸਮੇਤ ਕਈ ਕਲਾਕਾਰਾਂ ਨੇ ਹਿੱਸਾ ਲਿਆ। ਪ੍ਰਦਰਸ਼ਨ 'ਚ ਪਹੁੰਚੇ ਸਿਤਾਰਿਆਂ ਤੋਂ ਇਲਾਵਾ ਵੀ ਕਈ ਸ਼ਖਸੀਅਤਾਂ ਨੇ ਸੋਸ਼ਲ ਮੀਡੀਆ ਜ਼ੀਰਏ ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਸੀ।
Image result for bollywood-boycott-chhapaak-trending-as-soon-as-actress-deepika-padukone-reaches-jnu

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News