ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਹੋ ਸਕਦੀ ਹੈ ਕਾਂਗਰਸ ''ਚ ਸ਼ਾਮਲ

3/26/2019 11:56:25 PM

ਮੁੰਬਈ- ਲੋਕ ਸਭਾ ਚੋਣਾਂ 2019 'ਚ ਬਾਲੀਵੁੱਡ ਅਦਾਕਾਰ ਉਰਮਿਲਾ ਮਾਤੋਂਡਕਰ ਕਾਂਗਰਸ ਦੀ ਟਿਕਟ 'ਤੇ ਮੁੰਬਈ ਤੋਂ ਚੋਣ ਲੜ ਸਕਦੀ ਹੈ। ਖਬਰਾਂ ਮੁਤਾਬਕ ਉਰਮਿਲਾ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੀ ਹੈ। ਕਾਂਗਰਸ ਪ੍ਰਧਾਨ ਸੰਜੇ ਨਿਰੂਪਮ ਤੇ ਸੂਬਾ ਕਾਂਗਰਸ ਬੁਲਾਰੇ ਨੇ ਮਾਤੋਂਡਕਰ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਸਬੰਧੀ ਸੰਪਰਕ ਕੀਤਾ ਪਰ ਸਾਰਿਆਂ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਿਆਸੀ ਸੂਤਰਾਂ ਮੁਤਾਬਕ ਉਰਮਿਲਾ ਦੇ ਨਾਂ 'ਤੇ ਪਾਰਟੀ ਦਾ ਵਿਚਾਰ ਕਾਫੀ ਅੱਗੇ ਵੱਧ ਚੁੱਕਾ ਹੈ ਅਤੇ ਛੇਤੀ ਹੀ ਇਸ ਬਾਰੇ ਆਖਰੀ ਫੈਸਲਾ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਮੁੰਬਈ ਦੀਆਂ 6 ਲੋਕ ਸਭਾ ਸੀਟਾਂ 'ਤੇ 29 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਜੇਕਰ ਖਬਰ ਸੱਚ ਸਾਬਿਤ ਹੁੰਦੀ ਹੈ ਤਾਂ ਉਰਮਿਲਾ ਦੀ ਟੱਕਰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਗੋਪਾਲ ਸ਼ੈੱਟੀ ਨਾਲ ਹੋਵੇਗੀ। ਇਸ ਸੀਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati

Related News