ਸ਼੍ਰੀਰਾਮ ਲਾਗੂ ਦੇ ਦਿਹਾਂਤ ਨਾਲ ਕਈ ਵੱਡੀਆਂ ਹਸਤੀਆਂ ਸੋਗ ''ਚ, ਟਵੀਟ ਕਰਕੇ ਦਿੱਤੀ ਸ਼ਰਧਾਂਜਲੀ

12/18/2019 12:54:27 PM

ਮੁੰਬਈ (ਬਿਊਰੋ) — ਦਿੱਗਜ ਬਾਲੀਵੁੱਡ ਅਭਿਨੇਤਾ ਤੇ ਸਰਜਨ ਡਾਕਟਰ ਸ਼੍ਰੀਰਾਮ ਲਾਗੂ 92 ਸਾ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਆ ਗਏ ਹਨ। ਉਨ੍ਹਾਂ ਨੇ 17 ਦਸੰਬਰ, ਮੰਗਲਵਾਰ ਨੂੰ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ 'ਤੇ ਫਿਲਮ ਇੰਡਸਟਰੀ ਸਮੇਤ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦਿਲਾਸਾ ਦਿੰਦਾ ਹਾਂ। ਉਨ੍ਹਾਂ ਦੇ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪੀ. ਐੱਮ. ਨਰਿੰਦਰ ਮੋਦੀ ਨੇ ਕਿਹਾ ਕਿ ਡਾਕਟਰ ਸ਼੍ਰੀਰਾਮ ਲਾਗੂ ਬਹੁਮੁਖੀ ਦੇ ਧਨੀ ਸਨ। ਉਨ੍ਹਾਂ ਨੇ ਸਾਲਾਂ ਤੱਕ ਆਪਣੀ ਪਰਫਾਰਮਸ ਦੇ ਜਰੀਏ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਦਾ ਕੰਮ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਸ਼ੀਲਤਾ ਹੈ। ਓਮ ਸ਼ਾਂਤੀ।


ਉਥੇ ਹੀ ਬਾਲੀਵੁੱਡ ਦੇ ਮਸ਼ਹੂਰ ਐਕਟਰ ਰਿਸ਼ੀ ਕਪੂਰ ਨੇ ਲਿਕਿਆ, ''ਡਾਕਟਰ ਸ਼੍ਰੀਰਾਮ ਲਾਗੂ ਸਾਹਿਬ ਸਾਨੂੰ ਛੱਡ ਕੇ ਚਲੇ ਗਏ, ਦੁੱਖ ਹੈ ਕਿ ਬੀਤੇ 25/30 ਸਾਲਾਂ 'ਚ ਉਨ੍ਹਾਂ ਨਾਲ ਕਦੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਲਵ ਯੂ ਡਾਕਟਰ ਸਾਹਿਬ।''


ਫਿਲਮਕਾਰ ਮਧੁਰ ਭੰਡਾਰਕਰ ਨੇ ਲਿਖਿਆ ਕਿ, ''ਵੇਟਰਨ ਐਕਟਰ ਦੇ ਦਿਹਾਂਤ ਦੀ ਖਬਰ ਨਾਲ ਕਾਫੀ ਦੁਖੀ ਹਾਂ। ਉਹ ਮਹਾਨ ਸਮਾਜਿਕ ਵਿਅਕਤੀ ਤੇ ਸ਼ਾਨਦਾਰ ਐਕਟਰ ਸਨ ਤੇ ਥੀਏਟਰ ਤੇ ਫਿਲਮਾਂ 'ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।''


ਭਾਜਪਾ ਨੇਤਾ ਤੇ ਐਕਟਰ ਪਰੇਸ਼ ਰਾਵਲ ਨੇ ਕਿਹਾ ਕਿ ਡਾਕਟਰ ਸ਼੍ਰੀਰਾਮ ਲਾਗੂ ਨਹੀਂ ਰਹੇ, ਉਹ ਵਾਸਤਵ 'ਚ ਥੀਏਟਰ ਦੇ ਮਹਾਨ ਕਲਾਕਾਰ ਸਨ।


ਐਕਟਰ ਰਾਹੁਲ ਦੇਵ ਨੇ ਡਾਕਟਰ ਸ਼੍ਰੀਰਾਮ ਲਾਗੂ ਨੂੰ ਯਾਦ ਕਰਦੇ ਹੋਏ ਲਿਖਿਆ, ''ਰੇਸਟ ਇਨ ਪੀਸ ਸਰ''।


ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਦਿੱਗਜ ਨੇਤਾ ਪ੍ਰਿਥਵੀਰਾਜ ਚਵਾਨ ਨੇ ਵੀ ਐਕਟਰ ਦੇ ਦਿਹਾਂਤ 'ਤੇ ਸੋਗ ਜਤਾਇਆ। ਉਨ੍ਹਾਂ ਨੇ ਕਿਹਾ ਕਿ, ''ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਅਸੀਂ ਸਿਰਫ ਇਕ ਮਹਾਨ ਐਕਟਰ ਹੀ ਨਹੀਂ ਸਗੋਂ ਮਹਾਰਾਸ਼ਟਰ ਦੇ ਪ੍ਰਗਤੀਸ਼ੀਲ ਅੰਦੋਲਨ ਦੇ ਮਾਰਗਦਰਸ਼ਕ ਨੂੰ ਵੀ ਗੁਆਹ ਲਿਆ (ਖੋਹ ਦਿੱਤਾ) ਹੈ। ਮੈਂ 'ਸਾਮਨਾ' 'ਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਕਰਾਂਗਾ।''


ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਸ਼੍ਰੀਰਾਮ ਲਾਗੂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਮਮਤਾ ਨੇ ਲਿਖਿਆ, ''ਮਸ਼ਹੂਰ ਐਕਟਰ ਸ਼੍ਰੀਰਾਮ ਲਾਗੂ ਦੇ ਜਾਣ ਦੀ ਖਬਰ ਤੋਂ ਦੁੱਖੀ ਹਾਂ। 4 ਦਹਾਕੇ ਤੱਕ ਉਨ੍ਹਾਂ ਦੁਆਰਾ ਨਿਭਾਏ ਗਏ ਕਿਰਦਾਰ ਹਿੰਦੀ, ਮਰਾਠੀ ਤੇ ਸਟੇਜ 'ਤੇ ਹੌਲਮਾਰਕ ਰਹੇ ਹਨ।''


ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼੍ਰੀਰਾਮ ਲਾਗੂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਸਦੀ ਦੇ ਮਹਾਨ ਕਲਾਕਾਰ ਸ਼੍ਰੀਰਾਮ ਲਾਗੂ ਜੀ ਨੂੰ ਮੇਰੇ ਵਲੋਂ ਨਿਮਰਤਾ ਸਹਿਤ ਸ਼ਰਧਾਂਜਲੀ। ਅਸੀਂ ਇਕ ਬਹੁਮੁਖੀ ਵਿਅਕਤੀ ਨੂੰ ਗੁਆਹ ਦਿੱਤਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News