ਮਹਾਰਾਸ਼ਟਰ ਦੇ ਪਾਲਘਰ ਤੋਂ ਫੜ੍ਹੇ ''ਐਕਟਰਸ ਅੱਤਵਾਦੀਆਂ'' ਦਾ ਸੱਚ ਆਇਆ ਸਾਹਮਣੇ, ਪੁਲਸ ਨੇ ਦਿੱਤਾ ਬਿਆਨ

5/31/2019 11:01:47 AM

ਨਵੀਂ ਦਿੱਲੀ (ਬਿਊਰੋ) — ਹਾਲ ਹੀ 'ਚ ਮਹਾਰਾਸ਼ਟਰ ਦੇ ਪਾਲਘਰ ਜਿਲੇ 'ਚ ਦੋ ਅੱਤਵਾਦੀ ਹੋਣ ਦੀ ਸੂਚਨਾ ਨੇ ਪੁਲਸ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪੂਰੇ ਜਿਲੇ ਨੂੰ ਅਲਰਟ ਕਰ ਦਿੱਤਾ ਗਿਆ ਸੀ ਅਤੇ ਅੱਤਵਾਦੀਆਂ ਨੂੰ ਲੈ ਕੇ ਸਰਚ ਆਪਰੇਸ਼ਨ ਵੀ ਸ਼ੁਰੂ ਹੋ ਗਿਆ ਸੀ। ਮੁੰਬਈ ਪੁਲਸ ਨੇ ਦੋ ਐਕਟਰਸ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਸੀ। ਇਕ ਟੀ. ਵੀ. ਚੈਨਲ ਦੁਆਰਾ ਦਾਅਵਾ ਕੀਤਾ ਗਿਆ ਸੀ ਕਿ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ ਦੇ ਦੋ ਅਭਿਨੇਤਾਵਾਂ ਨੂੰ ਮੁੰਬਈ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਹੁਣ ਮੁੰਬਈ ਪੁਲਸ ਨੇ ਇਸ ਮਾਮਲੇ 'ਚ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਇਸ ਚੈਨਲ ਦੇ ਆਧਿਕਾਰਿਤ ਟਵਿਟਰ ਅਕਾਊਂਟ ਤੋਂ ਇਸ ਖਬਰ ਨੂੰ ਸ਼ੇਅਰ ਕੀਤਾ ਗਿਆ ਸੀ। ਇਸ ਟਵੀਟ 'ਚ ਲਿਖਿਆ ਸੀ ਕਿ ਇਕ ਘੰਟੇ ਦੇ ਸਰਚ ਆਪਰੇਸ਼ਨ ਤੋਂ ਬਾਅਦ ਮੁੰਬਈ ਪੁਲਸ ਨੇ 2 ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਅੱਤਵਾਦੀ ਸਮਝ ਕੇ ਗ੍ਰਿਫਤਾਰ ਕੀਤਾ ਸੀ, ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਇਹ ਦੋਵੇਂ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਚ ਐਕਟਰ ਹਨ।

 

ਦੱਸ ਦਈਏ ਕਿ ਇਹ ਖਬਰ ਕੁਝ ਹੀ ਦੇਰ 'ਚ ਵਾਇਰਲ ਹੋ ਗਈ ਸੀ ਅਤੇ ਕਈ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਸੀ ਪਰ ਮੁੰਬਈ ਪੁਲਸ ਨੇ ਇਸ ਮਾਮਲੇ 'ਚ ਮੀਡੀਆ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ। ਮੁੰਬਈ ਪੁਲਸ ਦੇ ਆਫੀਸ਼ੀਅਲ ਟਵਿਟਰ 'ਤੇ ਬਿਆਨ ਆਇਆ ਹੈ, ਜਿਸ 'ਚ ਲਿਖਿਆ, ''ਮੁੰਬਈ ਪੁਲਸ ਨੇ ਅਜਿਹੇ ਕਿਸੇ ਸ਼ਖਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਕਿਪ੍ਰਾ ਕਰਕੇ ਆਪਣੇ ਫੈਕਟਸ ਨੂੰ ਵੈਰੀਫਾਈ ਕਰੋ।''

 

ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਜਿਹੜੀ ਫਿਲਮ ਚਰਚਾ 'ਚ ਚੱਲ ਰਹੀ ਹੈ, ਉਹ ਯਸ਼ਰਾਜ ਪ੍ਰੋਡਕਸ਼ਨ ਦੀ ਹੈ ਅਤੇ ਇਸ ਫਿਲਮ 'ਚ ਡਾਂਸ ਅਤੇ ਐਕਸ਼ਨ ਦਾ ਤੜਕਾ ਦੇਖਣ ਨੂੰ ਮਿਲੇਗਾ। ਸਿਧਾਰਥ ਆਨੰਦ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਅਤੇ ਟਾਈਗਰ ਸ਼ਰਾਫ ਤੇ ਰਿਤਿਕ ਰੌਸ਼ਨ ਤੋਂ ਇਲਾਵਾ ਇਸ ਫਿਲਮ 'ਚ ਵਾਣੀ ਕਪੂਰ ਵੀ ਮੁੱਖ ਭੂਮਿਕਾ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਇਸ ਸਾਲ 2 ਅਕਤੂਬਰ ਨੂੰ ਰਿਲੀਜ਼ ਹੋ ਸਕਦੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News