ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

8/9/2018 1:00:38 PM

ਮੁੰਬਈ(ਬਿਊਰੋ)— ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਦਾ ਉਸ ਦੇ ਪਤੀ ਨੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਸ਼ਮਾ ਦਾ ਕਤਲ ਪਾਕਿਸਤਾਨ ਦੇ ਖੈਬਰ ਪਖਤੂਨਵਾ 'ਚ ਨੋਸ਼ੇਰਾ ਕਲਾਂ 'ਚ ਕੀਤਾ ਗਿਆ। ਸੂਤਰਾਂ ਮੁਤਾਬਕ ਜਮੀਨ ਵਿਵਾਦ ਦੇ ਮਾਮਲੇ 'ਚ ਗਾਇਕਾ ਦੇ ਪਤੀ ਨੇ ਉਸ ਦਾ ਕਤਲ ਕੀਤਾ ਹੈ। ਦੱਸ ਦੇਈਏ ਕਿ ਰੇਸ਼ਮਾ ਉਸ ਦੀ ਚੌਥੀ ਪਤਨੀ ਸੀ। ਜਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਰੇਸ਼ਮਾ ਆਪਣੇ ਭਰਾ ਦੇ ਘਰ 'ਚ ਹੀ ਰਹਿੰਦੀ ਸੀ। ਪੁਲਸ ਨੇ ਦੱਸਿਆ, ਦੋਸ਼ੀ ਨੇ ਘਰ 'ਚ ਦਾਖਲ ਹੁੰਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਹਮਲੇ 'ਚ ਰੇਸ਼ਮਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਕਾਰਨ ਮੌਕੇ 'ਤੇ ਉਸ ਦੀ ਮੌਤ ਹੋ ਗਈ। ਰੇਸ਼ਮਾ ਦੀ ਮੌਤ ਤੋਂ ਬਾਅਦ ਦੋਸ਼ੀ ਪਤੀ ਨੇ ਇਸ ਵਾਰਦਾਤ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਘਰ 'ਚ ਲੁੱਟ ਹੋਈ ਹੋਵੇ। ਇਹ ਘਟਨਾ 1 ਅਗਸਤ ਦੀ ਦੱਸੀ ਜਾ ਰਹੀ ਹੈ। 
ਦੱਸਣਯੋਗ ਹੈ ਕਿ ਖੈਬਰ ਪਖਤੂਨਵਾ 'ਚ ਮਹਿਲਾ ਕਲਾਕਾਰਾਂ ਖਿਲਾਫ ਅਪਰਾਧ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।  
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News