ਸਮਝੌਤਾ ਐਕਸਪ੍ਰੈੱਸ ਰੋਕਣ ਤੋਂ ਬਾਅਦ ਹੁਣ ਬਾਲੀਵੁੱਡ ਫਿਲਮਾਂ 'ਤੇ ਪਾਕਿ ਨੇ ਲਾਈ ਰੋਕ

8/8/2019 4:40:15 PM

ਮੁੰਬਈ (ਬਿਊਰੋ) ਧਾਰਾ 370 ਨੂੰ ਜੰਮੂ ਤੇ ਕਸ਼ਮੀਰ ਤੋਂ ਹਟਾਉਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹਿਯੋਗੀ ਡਾ ਫਿਰਦੌਰ ਆਸ਼ਿਕ ਐਵਾਨ ਨੇ ਕਿਹਾ ਕਿ ਹੁਣ ਪਾਕਿਸਤਾਨ 'ਚ ਬਾਲੀਵੁੱਡ ਫਿਲਮਾਂ ਨਹੀਂ ਦਿਖਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਵਪਾਰਕ ਤੇ ਕੂਟਨੀਤੀ ਰਿਸ਼ਤਿਆਂ ਨੂੰ ਘੱਟ ਕਰ ਦਿੱਤਾ ਅਤੇ ਦੋਵੇਂ ਦੇਸ਼ਾਂ 'ਚ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਨੂੰ ਨਿਰਸਤ (ਰੱਦ) ਕਰ ਦਿੱਤਾ ਹੈ। ਗੁਆਂਢੀ ਦੇਸ਼ ਨੇ ਟਰੇਨ ਨੂੰ ਵਾਹਘਾ ਸੀਮਾ 'ਤੇ ਹੀ ਰੋਕ ਦਿੱਤਾ ਹੈ।


ਦੱਸ ਦਈਏ ਕਿ ਗਾਰਡ ਟਰੇਨ ਨੂੰ ਸੁਰੱਖਿਅਤ ਕਾਰਨਾਂ ਨਾਲ ਅਟਾਰੀ ਲਿਆਉਣ 'ਚ ਅਸਮਰਥਤਾ ਜਤਾ ਰਹੇ ਹਨ। ਉੱਤਰੀ ਰੇਲਵੇ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਨੂੰ ਲੈ ਕੇ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੰਡੀਅਨ ਕਰਿਊ ਗਾਰਡ ਇਸ ਪਾਸੇ ਆਉਣਗੇ ਅਤੇ ਟਰੇਨ ਨੂੰ ਆਪਣੇ ਪਾਸੇ ਲੈ ਕੇ ਜਾਣਗੇ। ਇਸੇ ਦੌਰਾਨ ਵਾਹਘਾ 'ਚ ਮੁਸਾਫਿਰ ਫਸੇ ਹੋਏ ਹਨ। ਟਰੇਨ ਬੁੱਧਵਾਰ ਰਾਤ ਨੂੰ ਪੁਰਾਣੀ ਦਿੱਲੀ ਤੋਂ ਯਾਤਰੀਆਂ ਨੂੰ ਲੈ ਕੇ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News