ਪੀ. ਐੱਮ. ਮੋਦੀ ਨੂੰ ਧਮਕਾਉਣ ਵਾਲੀ ਪਾਕਿ ਅਦਾਕਾਰਾ ਨੇ ਛੱਡੀ ਫਿਲਮ ਇੰਡਸਟਰੀ

11/6/2019 12:28:16 PM

ਇਸਲਾਮਾਬਾਦ (ਬਿਊਰੋ) — ਪਾਕਿਸਤਾਨੀ ਗਾਇਕਾ ਰਬੀ ਪੀਰਜ਼ਾਦਾ ਨੇ ਆਪਣੇ ਵਿਵਾਦਿਤ ਵੀਡੀਓ ਨੂੰ ਲੈ ਕੇ ਪੈਦਾ ਹੋਏ ਵਿਵਾਦਾਂ ਵਿਚਕਾਰ ਮਨੋਰੰਜਨ ਉਦਯੋਗ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਉਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ''ਮੈਂ ਰਬੀ ਪੀਰਜ਼ਦਾ। ਮੈਂ ਮਨੋਰੰਜਨ ਉਦਯੋਗ ਤੋਂ ਖੁਦ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਹੈ। ਅੱਲ੍ਹਾ ਮੇਰੇ ਗੁਨਾਹਾਂ ਨੂੰ ਮੁਆਫ ਕਰੇ ਅਤੇ ਮੇਰੇ ਪ੍ਰਤੀ ਦੂਜਿਆਂ ਦੇ ਦਿਲਾਂ ਨੂੰ ਨਰਮ ਕਰਨ।'' ਗਾਇਕਾ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਮਨੋਰੰਜਨ ਉਦਯੋਗ ਨੂੰ ਛੱਡਣ ਦੇ ਫੈਸਲੇ ਦੀ ਪੁਸ਼ਟੀ ਵੀ ਕੀਤੀ ਹੈ।

ਦੱਸ ਦਈਏ ਕਿ ਬੀਤੇ ਹਫਤੇ ਰਬੀ ਪੀਰਜ਼ਾਦਾ ਦਾ ਇਕ ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ ਟੌਪਲੈੱਸ ਅਵਸਥਾ 'ਚ ਡਾਂਸ ਕਰਦੀ ਨਜ਼ਰ ਆਈ ਸੀ। ਇਸ ਤੋਂ ਬਾਅਦ ਪਾਕਿਸਤਾਨ 'ਚ ਉਸ ਦੀ ਖੂਬ ਆਲੋਚਨਾ ਹੋਈ ਅਤੇ ਲੋਕਾਂ ਨੇ ਉਸ ਨੂੰ ਕਾਫੀ ਟਰੋਲ ਵੀ ਕੀਤਾ ਸੀ। ਇਸੇ ਵਜ੍ਹੇ ਕਰਕੇ ਸ਼ੁੱਕਰਵਾਰ ਨੂੰ ਉਸ ਦਾ ਨਾਂ ਪਾਕਿਸਤਾਨ 'ਚ ਟਵਿਟਰ 'ਤੇ ਟਰੈਂਡ ਵੀ ਕਰਨ ਲੱਗਾ ਸੀ। ਇਸੇ ਵਿਵਾਦ ਤੋਂ ਬਾਅਦ ਰਬੀ ਪੀਰਜ਼ਾਦਾ ਨੇ ਸ਼ੋਅਬਿਜ਼ ਛੱਡਣ ਦਾ ਫੈਸਲਾ ਕਰ ਲਿਆ।

ਦੱਸਣਯੋਗ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਪੌਪ ਸਿੰਗਰ ਪੀਰਜ਼ਾਦਾ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਸੀ। ਉਸ ਦੌਰਾਨ ਉਨ੍ਹਾਂ ਨੇ ਟਵਿਟਰ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਉਸ ਨੂੰ ਆਤਮਘਾਤੀ ਜੈਕਟ ਪਹਿਨੇ ਹੋਏ ਵੀ ਦੇਖਿਆ ਗਿਆ। ਇਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ, ''ਹੈਸ਼ ਟੈਗ ਮੋਦੀ ਹਿਟਲ ਮੈਂ ਬਸ ਇਹੀ ਚਾਹੁੰਦੀ ਹਾਂ। ਹੈਸ਼ ਟੈਗ ਕਸ਼ਮੀਰ ਦੀ ਬੇਟੀ।'' ਇਸ ਤੋਂ ਇਲਾਵਾ ਪਿਛਲੇ ਮਹੀਨੇ ਅਦਾਕਾਰਾ ਨੇ ਕੁਝ ਸੱਪਾਂ ਤੇ ਮਗਰਮੱਛਾਂ ਨਾਲ ਆਪਣੀ 15 ਸੈਕਿੰਡ ਦੀ ਇਕ ਕਲਿੱਪ ਟਵਿਟਰ 'ਤੇ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ 'ਤੇ ਉਨ੍ਹਾਂ ਨੂੰ ਛੱਡਣ ਦੀ ਧਮਕੀ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News