ਬੰਦੂਕ ਦੀ ਨੋਕ 'ਤੇ ਪਾਕਿ ਅਦਾਕਾਰਾ ਨਾਲ ਛੇੜਛਾੜ, ਦਿੱਤੀ ਜਾਨੋਂ ਮਾਰਨ ਦੀ ਧਮਕੀ

5/28/2020 10:57:38 AM

ਮੁੰਬਈ (ਬਿਊਰੋ) — ਪਾਕਿਸਤਾਨੀ ਅਦਾਕਾਰਾ ਉਜ਼ਮਾ ਖਾਨ ਦੇ ਘਰ 'ਚ ਅਣ-ਪਛਾਤੇ ਬੰਦੂਕਧਾਰੀਆਂ ਨੇ ਕਾਫੀ ਹੰਗਾਮਾ ਮਚਾਇਆ। ਉਜ਼ਮਾ ਨੇ ਦੋਸ਼ ਲਾਇਆ ਹੈ ਕਿ ਬੰਦੂਕਧਾਰੀਆਂ ਨੇ ਉਸ ਦੀ ਭੈਣ ਨਾਲ ਸਰੀਰਕ ਹਿੰਸਾ ਕੀਤੀ ਤੇ ਜਾਨੋਂ ਮਾਰਨ ਧਮਕੀ ਵੀ ਦਿੱਤੀ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਉਜ਼ਮਾ ਨੇ ਦਾਅਵਾ ਕੀਤਾ ਕਿ ਬਦਮਾਸ਼ਾਂ ਨਾਲ ਸਾਡੇ ਘਰ ਆਈ ਜਨਾਨੀ 'ਰਿਅਲ ਅਸਟੇਟ ਕੰਪਨੀ ਬਹਰੀਆ ਟਾਊਨ' ਦੇ ਚੇਅਰਮੈਨ ਮਲਿਕ ਰਿਆਜ਼ ਦੀ ਧੀ ਹੈ।

ਅਦਾਕਾਰਾ 'ਤੇ ਨਜ਼ਾਇਜ਼ ਸਬੰਧ ਦਾ ਲੱਗਾ ਦੋਸ਼
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਕਥਿਤ ਵੀਡੀਓਜ਼ 'ਚ ਉਜ਼ਮਾ ਖਾਨ ਤੇ ਉਸ ਦੀ ਭੈਣ ਹੁਮਾ ਨੂੰ ਇਕ ਜਨਾਨੀ ਧਮਕੀ ਦੇ ਰਹੀ ਹੈ। ਉਸ ਜਨਾਨੀ ਨੇ ਆਪਣੀ ਪਤੀ ਉਸਮਾਨ ਨਾਲ ਉਜ਼ਮਾ ਦਾ ਸਬੰਧ ਹੋਣ ਦਾ ਦੋਸ਼ ਲਾਇਆ ਹੈ। ਦੂਜੇ ਵੀਡੀਓ 'ਚ ਕੁਝ ਹਥਿਆਰਬੰਦ ਲੋਕ ਉਜ਼ਮਾ ਤੇ ਹੁਮਾ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਦਰਜ ਕਰਵਾਈ ਸ਼ਿਕਾਇਤ 'ਚ ਅਦਾਕਾਰਾ ਨੇ ਲਿਖਵਾਇਆ ਇਹ ਸਭ ਕੁਝ
ਪੁਲਸ 'ਚ ਦਰਜ ਆਪਣੀ ਸ਼ਿਕਾਇਤ 'ਚ ਅਦਾਕਾਰਾ ਉਜ਼ਮਾ ਨੇ ਲਿਖਿਆ ਹੈ ਕਿ, ''ਮੈਨੂੰ ਸ਼ਰਮਿੰਦਾ, ਬਲੈਕਮੇਲ ਅਤੇ ਪ੍ਰੇਸ਼ਾਨ ਕੀਤਾ ਗਿਆ। ਪਿਛਲੇ 3 ਦਿਨਾਂ ਤੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੇਰੇ ਕੋਲ ਹੁਣ ਗੁਵਾਉਣ ਲਈ ਕੁਝ ਨਹੀਂ ਹੈ ਅਤੇ ਮੈਂ ਪਾਕਿਸਤਾਨ ਦੇ ਸਭ ਤੋਂ ਮਜ਼ਬੂਤ ਲੋਕਾਂ ਨਾਲ ਲੜਨ ਦਾ ਫੈਸਲਾ ਲਿਆ ਹੈ। ਮੈਨੂੰ ਜਾਂ ਤਾਂ ਇਨਸਾਫ (ਨਿਆਂ) ਮਿਲੇਗਾ ਜਾਂ ਮੈਨੂੰ ਮਾਰ ਦਿੱਤਾ ਜਾਵੇਗਾ ਪਰ ਹੁਣ ਮੈਂ ਪਿੱਛੇ ਨਹੀਂ ਹੱਟਾਂਗੀ। ਮੈਂ ਮਲਿਕ ਰਿਆਜ਼ ਦੀਆਂ ਧੀਆਂ ਨਾਲ ਲੜਾਂਗੀ।

ਪੰਜਾਬ ਪੁਲਸ ਨੂੰ ਉਜ਼ਮਾ ਨੇ ਕੀਤੀ ਅਪੀਲ
ਉਜ਼ਮਾ ਨੇ ਕਿਹਾ ਪੰਜਾਬ ਪੁਲਸ ਮੇਰੀ ਐੱਫ. ਆਈ. ਆਰ. ਦਰਜ ਕਰੇ। ਮੇਰੀ ਤੇ ਮੇਰੀ ਭੈਣ ਦੀ ਮੈਡੀਕਲ ਜਾਂਚ ਵੀ ਕਰਵਾਉਣ। ਮੈਨੂੰ ਉਮੀਦ ਹੈ ਕਿ ਮੈਂ ਮਲਿਕ ਰਿਆਜ਼ ਜਿੰਨੀ ਹੀ ਪਾਕਿਸਤਾਨੀ ਹਾਂ।''

ਮਲਿਕ ਰਿਆਜ਼ ਨੇ ਦੋਸ਼ਾਂ ਨੂੰ ਕੀਤਾ ਖਾਰਜ਼
ਪਾਕਿਸਤਾਨੀ ਬਿਲਡਰ ਮਲਿਕ ਰਿਆਜ਼ ਨੇ ਉਜ਼ਮਾ ਦੇ ਸਾਰੇ ਦੋਸ਼ਾਂ ਨੂੰ ਖਾਰਜ਼ ਕਰਦੇ ਹੋਏ ਕਿਹਾ ਇਹ ਸਿਰਫ ਮੈਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਮੈਂ ਸਿੱਧੇ ਤੌਰ 'ਤੇ ਇਸ ਘਟਨਾ ਨਾਲ ਖੁਦ ਨੂੰ ਜੋੜੇ ਜਾਣ ਦਾ ਖੰਡਨ ਕਰਦਾ ਹਾਂ। ਉਸਮਾਨ ਮੇਰਾ ਜਵਾਈ ਨਹੀਂ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News