ਆਮ ਲੋਕਾਂ ਦੇ ਨਾਲ ਫਿਲਮ ਜਗਤ ਦੀਆਂ ਟਿਕੀਆਂ ''ਨਾਢੂ ਖਾਂ'' ''ਤੇ ਨਜ਼ਰਾਂ

4/18/2019 3:20:46 PM

ਜਲੰਧਰ (ਬਿਊਰੋ)— ਪੰਜਾਬੀ ਫ਼ਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਪਰ ਇਸ ਫ਼ਿਲਮ ਦੀ ਚਰਚਾ ਇਸ ਦੀ ਫ਼ਰਸਟ ਲੁੱਕ ਸਾਹਮਣੇ ਆਉਂਦਿਆਂ ਹੀ ਸ਼ੁਰੂ ਹੋ ਗਈ ਸੀ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਪੰਜਾਬੀ ਦੀਆਂ ਬਿਹਤਰੀਨ ਤੇ ਯਾਦ ਰੱਖਣਯੋਗ ਫ਼ਿਲਮਾਂ 'ਚ ਸ਼ੁਮਾਰ ਹੋਣ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦੇ ਗੀਤ ਤੇ ਟਰੇਲਰ ਖੂਬ ਵਾਇਰਲ ਹੋ ਰਹੇ ਹਨ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਇਕੱਠਿਆਂ ਦੀ ਇਹ ਪਹਿਲੀ ਫ਼ਿਲਮ ਹੈ ਤੇ ਦੋਵੇਂ ਪਹਿਲੀ ਵਾਰ ਕਿਸੇ ਪੀਰੀਅਡ ਡਰਾਮਾ ਫ਼ਿਲਮ 'ਚ ਕੰਮ ਕਰ ਰਹੇ ਹਨ। ਇਸ ਫ਼ਿਲਮ ਨੂੰ ਲੈ ਕੇ ਆਮ ਲੋਕਾਂ ਦੇ ਨਾਲ-ਨਾਲ ਫ਼ਿਲਮ ਜਗਤ ਦੀਆਂ ਨਜ਼ਰਾਂ ਵੀ ਇਸ 'ਤੇ ਟਿਕੀਆਂ ਹੋਈਆਂ ਹਨ।PunjabKesari

ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਵਿਸ਼ਾਲ ਸੈੱਟ ਲਗਾ ਕੇ ਫ਼ਿਲਮਾਈ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ਼ ਹਨ। ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਇਸ ਫ਼ਿਲਮ ਨੂੰ 'ਲਾਊਡ ਰੌਰ ਫ਼ਿਲਮਜ਼' ਤੇ 'ਮਿਊਜ਼ਿਕ ਟਾਈਮ ਪ੍ਰੋਡਕਸ਼ਨ' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਾਹੀਆ ਤੇ ਅਚਿੰਤ ਗੋਇਲ ਦੀ ਇਸ ਫ਼ਿਲਮ 'ਚ ਹਰੀਸ਼ ਤੇ ਵਾਮਿਕਾ ਦੇ ਨਾਲ ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਮਹਾਵੀਰ ਭੁੱਲਰ, ਪ੍ਰਕਾਸ਼ ਗਾਧੂ, ਬਨਿੰਦਰ ਬੰਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ ਬੁੱਲਟ, ਬਲਬੀਰ ਬੋਪਾਰਾਏ, ਰਾਜ ਜੋਸ਼ੀ, ਸਿੰਘ ਬੇਲੀ, ਮਿੰਟੂ ਜੱਟ ਤੇ ਮਲਕੀਤ ਰੌਣੀ ਨੇ ਅਹਿਮ ਭੂਮਿਕਾ ਨਿਭਾਈ ਹੈ।PunjabKesari

ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਇਕ ਪੀਰੀਅਡ ਡਰਾਮਾ ਫ਼ਿਲਮ ਹੈ। ਫ਼ਿਲਮ 'ਚ ਜਿਥੇ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਹੈ, ਉਥੇ ਹੀ ਫ਼ਿਲਮ 'ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਪੰਜਾਬੀ ਸਿਨੇਮੇ ਦਾ ਪੱਧਰ ਹੋਰ ਉੱਚਾ ਚੁੱਕਣ ਜਾ ਰਹੀ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਛੇਤੀ ਸ਼ੁਰੂ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News