''ਦਿਲ ਹੈ ਹਿੰਦੁਸਤਾਨੀ 2'' ਦਾ ਜੇਤੂ ਬਣਿਆ ਲੁਧਿਆਣਾ ਦਾ ਅਕਸ਼ੈ ਧਵਨ

10/1/2018 11:25:19 AM

ਲੁਧਿਆਣਾ (ਬਿਊਰੋ)— ਆਪਣੇ ਹੀ ਲਿਖੇ ਗੀਤਾਂ (ਰੈਪ) ਨੂੰ ਅਨੋਖੇ ਅੰਦਾਜ਼ 'ਚ ਗਾ ਕੇ ਜੱਜਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੁਧਿਆਣਾ ਦੇ ਚੰਦਰ ਨਗਰ ਵਾਸੀ ਰੈਪਰ ਅਕਸ਼ੈ ਧਵਨ ਨੇ ਟੀ. ਵੀ. ਰਿਐਲਿਟੀ ਸ਼ੋਅ 'ਦਿਲ ਹੈ ਹਿੰਦੁਸਤਾਨੀ 2' ਦਾ ਗ੍ਰੈਂਡ ਫਿਨਾਲੇ ਜਿੱਤ ਲਿਆ ਹੈ। ਪਿਛਲੇ ਹਫਤੇ ਟਾਪ ਚਾਰ 'ਚ ਸਥਾਨ ਬਣਾਉਣ ਵਾਲੇ ਅਕਸ਼ੈ ਨੇ ਉਮੀਦ ਜਤਾਈ ਸੀ ਕਿ ਉਹ ਜੇਤੂ ਬਣ ਕੇ ਹੀ ਵਾਪਸ ਆਉਣਗੇ ਅਤੇ ਐਤਵਾਰ ਦੀ ਸ਼ਾਮ ਆਖਿਰਕਾਰ ਜਿੱਤ ਦਾ ਸਿਹਰਾ ਉਸ ਦੇ ਸਿਰ ਹੀ ਬੱਝਿਆ। ਜੇਤੂ ਬਣਨ 'ਤੇ ਅਕਸ਼ੈ ਨੂੰ ਇਨਾਮ ਦੇ ਰੂਪ 'ਚ 15 ਲੱਖ ਰੁਪਏ ਮਿਲੇ।

PunjabKesari

ਇਸ ਦੇ ਨਾਲ ਹੀ ਮਸ਼ਹੂਰ ਗਾਇਕ ਅਤੇ ਸੰਗੀਤ ਨਿਰਦੇਸ਼ਕ ਪ੍ਰੀਤਮ ਦਾ ਦੀ ਕੰਪਨੀ ਨਾਲ ਜੁੜ ਕੇ ਗੀਤ (ਰੈਪ) ਲਿਖਣ ਅਤੇ ਗਾਉਣ ਦਾ ਮੌਕਾ ਵੀ ਮਿਲੇਗਾ। ਹਾਲ ਹੀ 'ਚ ਅਕਸ਼ੈ ਆਪਣੇ ਘਰ ਚੰਦਰ ਨਗਰ 'ਚ 2 ਦਿਨ ਰਹਿ ਗਿਆ ਸੀ। ਅਕਸ਼ੈ ਨੇ ਮੁੰਬਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਸ਼ੋਅ 'ਚ ਮੁਕਾਬਲਾ ਪਹਿਲਾਂ ਨਾਲੋਂ ਔਖਾ ਸੀ ਪਰ ਹੁਣ ਉਹ ਪਲ ਆ ਚੁੱਕਾ ਹੈ, ਜਦੋਂ ਉਹ ਛਾਪ ਛੱਡਣ ਲਈ ਧਮਾਕੇਦਾਰ ਪਰਫਾਰਮੈਂਸ ਦੇਵੇਗਾ। ਗ੍ਰੈਂਡ ਫਿਨਾਲੇ ਲਈ ਉਸ ਨੇ 2 ਗੀਤ (ਰੈਪ) ਲਿਖੇ ਸਨ, ਜਿਸ ਲਈ ਉਸ ਕੋਲ ਸਮਾਂ ਵੀ ਘੱਟ ਸੀ।

PunjabKesari

ਲੁਧਿਆਣਾ ਦੀਆਂ ਗਲੀਆਂ 'ਚ ਅਕਸ਼ੈ ਨਾਲ ਲੰਬੇ ਸਮੇਂ ਤੋਂ ਖੇਡਣ ਵਾਲੇ ਉਸ ਦੇ ਬੈਸਟ ਫ੍ਰੈਂਡ ਸਾਕੇਤ ਦਾ ਕਹਿਣਾ ਹੈ ਕਿ ਉਸ ਨੂੰ ਅਕਸ਼ੈ ਦੇ ਜੇਤੂ ਬਣਨ ਦੀ ਪੂਰੀ ਉਮੀਦ ਸੀ। ਟੀ. ਵੀ. ਸ਼ੋਅ ਤੋਂ ਬਾਅਦ ਹੁਣ ਲੋਕ ਉਸ ਨੂੰ ਪਛਾਣਨ ਲੱਗੇ ਹਨ। ਮੇਰੀ ਦੁਆ ਹੈ ਕਿ ਉਹ ਰੈਪਿੰਗ ਦੀ ਦੁਨੀਆ 'ਚ ਇਕ ਵੱਖਰਾ ਸਥਾਨ ਬਣਾਵੇ।
ਮਾਂ ਨੇ ਕਿਹਾ— ਪਰਿਵਾਰ ਦਾ ਸੁਪਨਾ ਹੋਇਆ ਪੂਰਾ
ਅਕਸ਼ੈ ਨਾਲ ਮੁੰਬਈ ਗਈ ਉਨ੍ਹਾਂ ਦੀ ਮਾਂ ਮੀਨਾਕਸ਼ੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਕੱਲੇ ਅਕਸ਼ੈ ਦਾ ਹੀ ਨਹੀਂ ਬਲਕਿ ਪੂਰੇ ਪਰਿਵਾਰ ਦਾ ਸੁਪਨਾ ਪੂਰਾ ਹੋਇਆ ਹੈ। ਅਸੀਂ ਕਈ ਦਿਨਾਂ ਤੋਂ ਲਗਾਤਾਰ ਉਸ ਦੀ ਜਿੱਤ ਦੀ ਪ੍ਰਾਰਥਣਾ ਕਰ ਰਹੇ ਸਨ। ਪਰਮਾਤਮਾ ਨੇ ਸਾਡੀ ਸੁਣ ਲਈ। ਉਨ੍ਹਾਂ ਨੇ ਦੇਸ਼ਭਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਉਂਕਿ ਉਨ੍ਹਾਂ ਦੀਆਂ ਦੁਆਵਾਂ ਨਾਲ ਹੀ ਅੱਜ ਅਕਸ਼ੈ ਪੰਜਾਬ ਅਤੇ ਲੁਧਿਆਣਾ ਦਾ ਨਾਂ ਰੋਸ਼ਨ ਕਰਨ 'ਚ ਸਫਲ ਰਿਹਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News