94 ਸਾਲ ਦੀ ਮਹਿਲਾ ਦੇ ਬਿਜ਼ਨੈੱਸ ਤੋਂ ਖੁਸ਼ ਹੋਏ ਆਨੰਦ ਮਹਿੰਦਰਾ, ਦਿੱਤਾ ਇਹ ਖਾਸ ਮਾਣ

1/9/2020 3:50:54 PM

ਨਵੀਂ ਦਿੱਲੀ (ਬਿਊਰੋ) — ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਹੀ ਆਪਣੇ ਟਵਿਟਰ ਹੈਂਡਲ 'ਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਸ਼ੇਅਰ ਕਰਦੇ ਰਹਿੰਦੇ ਹਨ। ਇਸੇ ਵਿਚਕਾਰ ਉਨ੍ਹਾਂ ਨੇ ਇਕ ਵਾਰ ਮੁੜ ਇਕ ਟਵੀਟ ਕਰਦੇ ਹੋਏ 94 ਸਾਲ ਦੀ ਇਕ ਮਹਿਲਾ ਦੀ ਕਹਾਣੀ ਸ਼ੇਅਰ ਕਰਦੇ ਹੋਏ ਉਸ ਨੂੰ 'ਇੰਟਰਪ੍ਰੈਨਯੂਰ ਆਫ ਦਿ ਈਅਰ' ਦੱਸਿਆ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਨੂੰ ਇਕ ਟਵੀਟ 'ਚ ਟੈਗ ਕੀਤਾ ਗਿਆ ਸੀ, ਜਿਸ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ 94 ਸਾਲ ਦੀ ਇਕ ਮਹਿਲਾ ਮਿਠਾਈਆਂ ਬਣਾ ਕੇ ਪੈਸੇ ਕਮਾ ਰਹੀ ਹੈ। ਆਨੰਦ ਮਹਿੰਦਰਾ ਇਸ ਮਹਿਲਾ ਦੀ ਕਹਾਣੀ ਤੋਂ ਇੰਨੇ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ 'ਤੇ ਵੀ ਵੀਡੀਓ ਸ਼ੇਅਰ ਕੀਤਾ।


ਟਵਿਟਰ 'ਤੇ ਇਸ ਵੀਡੀਓ ਨੂੰ ਡਾਕਟਰ ਮਧੁ ਟੇਕਚੰਦਾਨੀ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਸ਼ੇਅਰ ਕੀਤਾ ਹੈ। ਇਹ ਵੀਡੀਓ ਚੰਡੀਗੜ੍ਹ ਦੀ ਹਰਭਜਨ ਕੌਰ ਦਾ ਹੈ, ਜੋ ਆਪਣੇ ਘਰ ਤੋਂ ਹੀ ਵੇਸਣ ਦੀ ਬਰਫੀ ਬਣਾਉਣ ਦਾ ਕੰਮ ਕਰਦੀ ਹੈ। ਇਸ ਦੀ ਸ਼ੁਰੂਆਤ 4 ਸਾਲ ਪਹਿਲਾ ਹੋਈ ਸੀ, ਜਦੋਂਕਿ ਹਰਭਜਨ ਨੇ ਆਪਣੀ ਬੇਟੀ ਨੂੰ ਦੱਸਿਆ ਕਿ ਉਹ ਖੁਦ ਪੈਸੇ ਕਮਾਉਣਾ ਚਾਹੁੰਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਨੇ ਲਿਖਿਆ, ''ਇਥੇ ਇਕ ਕਹਾਣੀ ਹੈ, ਜੋ ਤੁਹਾਡੇ ਉਮੀਦ ਪੈਦਾ ਕਰਦੀ ਹੈ ਤੇ ਤੁਹਾਨੂੰ ਪ੍ਰੇਰਿਤ ਕਰੇਗੀ।''


ਦੱਸ ਦਈਏ ਕਿ ਆਨੰਦ ਮਹਿੰਦਰਾ ਨੇ ਤੁਰੰਤ ਹੀ ਇਸ ਟਵੀਟ ਦਾ ਰਿਪਲਾਈ ਕੀਤਾ ਤੇ ਲਿਖਿਆ, ''ਜਦੋਂ ਤੁਸੀਂ 'ਸਟਾਰਟ-ਅਪ' ਸ਼ਬਦ ਸੁਣਦੇ ਹੋ ਤਾਂ ਇਹ ਸਿਲੀਕਨ ਵੈਲੀ ਜਾਂ ਬੇਂਗਲੁਰੂ 'ਚ ਲੋਕਾਂ ਦੀ ਯਾਦ ਦਿਵਾਉਂਦਾ ਹੈ, ਜੋ ਆਪਣੇ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੋਂ ਇਸ 'ਚ ਇਕ 94 ਸਾਲ ਦੀ ਮਹਿਲਾ ਨੂੰ ਵੀ ਸ਼ਾਮਲ ਕਰੋ, ਜੋ ਇਹ ਨਹੀਂ ਸੋਚਦੀ ਕਿ ਹੁਣ ਕੁਝ ਨਵਾਂ ਸ਼ੁਰੂ ਕਰਨ ਲਈ ਬਹੁਤ ਦੇਰ ਹੋ ਚੁੱਕੀ ਹੈ।'' ਇਸ ਦੇ ਨਾਲ ਹੀ ਮਹਿੰਦਰਾ ਨੇ ਉਨ੍ਹਾਂ ਨੂੰ 'ਇੰਟਰਪ੍ਰੈਨਯੂਰ ਆਫ ਦਿ ਈਅਰ' ਦਾ ਖਿਤਾਬ ਵੀ ਦੇ ਦਿੱਤਾ। ਟਵਿਟਰ 'ਤੇ ਹਰਭਜਨ ਦੇ ਇਸ ਵੀਡੀਓ ਨੂੰ 87 ਹਜ਼ਾਰ ਤੋਂ ਵਧ ਵਾਰ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਹੁਣ ਤੱਕ 3,600 ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਉਥੇ ਹੀ 600 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਰਿਟਵੀਟ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News