ਕਾਬੁਲ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਨੂੰ ਲੈ ਕੇ ਬੱਬੂ ਮਾਨ ਨੇ ਸਰਕਾਰ ਤੋਂ ਕੀਤੀ ਇਹ ਮੰਗ

3/28/2020 9:17:25 AM

ਜਲੰਧਰ (ਵੈੱਬ ਡੈਸਕ) - ਸੰਗੀਤ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਆਪਣੇ ਗੀਤਾਂ ਵਿਚ  ਹਮੇਸ਼ਾ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੁਰਦੁਆਰੇ ਉੱਤੇ ਹੋਏ ਹਮਲੇ ਉੱਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਿਖਿਆ- ਯੂ. ਐੱਸ. ਏ, ਰੂਸ, ਚੀਨ ਅਤੇ ਕੋਰੀਆ ਵਿਹਲਾ ਹੈ, ਤੁਸੀਂ ਉਨ੍ਹਾਂ ਨਾਲ ਕਿਉਂ ਖਹਿੰਦੇ ਨਹੀਂ। ਨਿਹੱਥਿਆਂ ਉੱਤੇ ਵਾਰ ਕਰਨ ਨੂੰ ਬਗ਼ੈਰਤੋ ਦਲੇਰੀ ਕਹਿੰਦੇ ਨਹੀਂ। ਸਾਨੂੰ ਖਾ ਲਿਆ ਜਾਤਾਂ ਧਰਮਾਂ ਨੇ, ਅਸੀਂ ਕਿਸੇ ਜੋਗੇ ਨਹੀਂ। ਤਾਂ ਹੀ ਤਾਂ ਨਲਵੇ ਸ਼ੇਰ ਤੋਂ ਬਾਅਦ ਕਦੇ ਝੰਡੇ ਗੱਡੇ ਨਹੀਂ। ਅਲਵਿਦਾ ਪੰਜਾਬੀ ਮਾਂ ਬੋਲੀ ਦਿਓ ਪੁੱਤਰੋ... ਪੰਜਾਬੀ ਮਾਂ ਬੋਲੀ ਦੇ ਜਾਇਆ ਲਈ ਇਕ ਹਉਂਕਾ ਜ਼ਰੂਰ ਭਰ ਦਿਓ, ਮੁਲਕ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵਾਪਸ ਲਿਆਂਦਾ ਜਾਵੇ ਤੇ ਮੁੜ ਵਸੇਬੇ ਲਈ ਇੰਤਜ਼ਾਮ ਕੀਤੇ ਜਾਣ।

 
 
 
 
 
 
 
 
 
 
 
 
 
 

Kabul (Afganistan) Gurudwara Sahib Attacked by terrorists USA Russ Cheen Koreya vehla, tusi onna nal kyon Khende nai.. Nihaateyan te waar krn nu begairato daleri kehnde nai.. Saanu khaa lea zaatan Dharman ne aasi kaase joge Chadde nai.. Tahiyo tan Nalwe Sher ton baad kde dubara jhande gadde nai... Alvida Punjabi Maa boli deo Putro... Punjabi Maa boli deyan jaayean lyi ek houka zaroor bhr deo... Mulk di Sarkaar nu benti kiti jandi a ki Afghanistan ch wasde punjabi bhai chaare nu waaps leanda jaawe te onna de mud wasebe lyi intzaam kite jaan.. Smuh punjabiyan nu mein benti krda han ki assi Tano mano dhano enna pariwaran di sewa karn nu tyaar han kirpa krke onna pariwaran nu safely waaps punjab leanda jaawe tan ki oh apneyan vich reh sakn

A post shared by Babbu Maan (@babbumaaninsta) on Mar 26, 2020 at 7:26am PDT

 ਦੱਸ ਦੇਈਏ ਕਿ ਇਸ ਤੋਂ ਇਲਾਵਾ ਬੱਬੂ ਮਾਨ ਨੇ ਸਮੂਹ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਤਨੋਂ ਮਨੋਂ ਧਨੋਂ ਇਨ੍ਹਾਂ ਪਰਿਵਾਰਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ।ਕ੍ਰਿਪਾ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਕਿ ਉਹ ਆਪਣਿਆਂ ਵਿਚ ਰਹਿ ਸਕਣ। ਇਸ ਹਮਲੇ ਦੀਆਂ ਕੁਝ ਤਸਵੀਰਾਂ ਵੀ ਬੱਬੂ ਮਾਨ ਨੇ ਪੋਸਟ ਕੀਤੀਆਂ ਹਨ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News