ਬੱਬੂ ਮਾਨ ਨੇ ਕਿਸਾਨਾਂ ਦੇ ਦਿੱਲੀ ਕੂਚ ''ਤੇ ਲੋਕਾਂ ਨੂੰ ਕੀਤੀ ਇਹ ਅਪੀਲ

11/25/2020 12:35:25 AM

ਜਲੰਧਰ (ਬਿਊਰੋ) - ਕਿਸਾਨਾਂ ਤੇ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਆਪਣੀ ਬੇਬਾਕ ਰਾਏ ਰੱਖਣ ਵਾਲੇ ਉਘੇ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ 'ਚ ਮੁੜ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ 26 ਅਤੇ 27 ਤਰੀਕ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਰਲ ਕੇ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੇ ਲਈ ਕਿਹਾ ਹੈ। ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜ਼ਿੰਦਗੀ 'ਚ ਕਈ ਵਾਰ ਕੁੱਝ ਉਲਝਣਾਂ ਹੁੰਦੀਆਂ ਹਨ ਜੇਕਰ ਤੁਸੀਂ ਕਿਸੇ ਮਜ਼ਬੂਰੀ ਜਾਂ ਉਲਝਣ 'ਚ ਫਸੇ ਹੋ ਤਾਂ ਆਪਣੇ ਸਾਥੀ ਸੰਗੀਆਂ ਨੂੰ ਧਰਨੇ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੋ ਅਤੇ ਇਸ ਤਰਾਂ ਅਸੀਂ ਸਾਰੇ ਰਲ ਮਿਲ ਕੇ ਇੱਕ ਸਫਲ ਇੱਕਠ ਕਰੀਏ।

PunjabKesari
ਉਨ੍ਹਾਂ ਨੇ ਆਪਣੇ ਫੇਸਬੁਕ ਪੇਜ਼ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ 26 ਤੇ 27 ਤਰੀਕ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਰਲਕੇ ਦਿੱਲੀ ਧਰਨੇ ਦਾ ਪ੍ਰੋਗਰਾਮ ਬਣਾਇਆ ਹੈ, ਆਓ ਸਾਰੇ ਰਲਕੇ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਜ਼ਿੰਦਗੀ 'ਚ ਕਈ ਵਾਰੀ ਕੁੱਝ ਉਲਝਣਾਂ ਹੁੰਦੀਆਂ ਹਨ, ਜੇ ਤੁਸੀਂ ਕਿਸੇ ਮਜ਼ਬੂਰੀ ਜਾਂ ਉਲਝਣ 'ਚ ਫਸੇ ਹੋ ਤਾਂ ਆਪਣੇ ਸਾਥੀ ਸੰਗੀਆਂ ਦੀ ਧਰਨੇ 'ਚ ਸ਼ਾਮਲ ਹੋਣ ਦੀ ਡਿਊਟੀ ਜ਼ਰੂਰ ਲਗਾਓ, ਅਸੀਂ ਸਾਰੇ ਰਲ ਮਿਲ ਕੇ ਇੱਕ ਸਫਲ ਇੱਕਠ ਕਰੀਏ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ..... ਬੇਈਮਾਨ ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Content Editor Bharat Thapa

Related News