ਤਰਨਤਾਰਨ ਦੇ ਪਿੰਡਾਂ ''ਚ ਹੋਈ ਫਿਲਮ ''ਲਾਲ ਸਿੰਘ ਚੱਢਾ'' ਦੀ ਸ਼ੂਟਿੰਗ, ਵੱਡੀ ਗਿਣਤੀ ''ਚ ਪਹੁੰਚੇ ਲੋਕ

3/12/2020 8:39:46 AM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਪੰਜਾਬ 'ਚ ਕਰ ਰਹੇ ਹਨ। ਲੰਘੇ ਦੋ ਦਿਨ ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਸਰਾਏ ਅਮਾਨਤ ਖਾਂ, ਰੱਖ ਭੁੱਸੇ ਅਤੇ ਗੰਡੀਵਿੰਡ ਪਿੰਡ ਦੇ ਆਸ ਪਾਸ ਕਈ ਸ਼ਾਟ ਓਕੇ ਕੀਤੇ ਅਤੇ ਸ਼ਡਿਊਲ ਨੂੰ ਮੁਕੰਮਲ ਕਰ ਕੇ ਵਾਪਸ ਪਰਤ ਗਏ। ਸੂਤਰਾਂ ਮੁਤਾਬਕ ਉਕਤ ਫਿਲਮ ਦੀ ਸ਼ੂਟਿੰਗ ਲਈ ਯੂਨਿਟ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਦੋ ਦਿਨ ਦੀ ਮਨਜ਼ੂਰੀ ਲਈ ਸੀ। ਸਰਹੱਦੀ ਖੇਤਰ 'ਚ ਮੰਗਲਵਾਰ ਨੂੰ ਉਕਤ ਫਿਲਮ ਦੀ ਸ਼ੂਟਿੰਗ ਲਈ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਖੇਤਰ ਰੱਖ ਭੁੱਸੇ ਪਹੁੰਚੇ ਅਤੇ ਫਿਲਮ ਦੇ ਦ੍ਰਿਸ਼ ਫਿਲਮਾਏ ਗਏ।

ਇਸ ਦੌਰਾਨ ਆਪਣੇ ਚਹੇਤੇ ਕਲਾਕਾਰ ਦਾ ਦੀਦਾਰ ਕਰਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ। ਹਾਲਾਂਕਿ ਸੁਰੱਖਿਆ ਦੇ ਮੱਦੇਨੇਜ਼ਰ ਉਨ੍ਹਾਂ ਨੂੰ ਸ਼ੂਟਿੰਗ ਸਥਾਨ ਤੋਂ ਦੂਰ ਹੀ ਰਹਿਣਾ ਪਿਆ, ਜਦੋਂਕਿ ਸੁਰੱਖਿਆ 'ਚ ਤਾਇਨਾਤ ਪੁਲਸ ਅਮਲੇ ਨਾਲ ਆਮਿਰ ਖਾਨ ਨੇ ਕਈ ਤਸਵੀਰਾਂ ਵੀ ਖਿੱਚਵਾਈਆਂ। ਆਮਿਰ ਖਾਨ ਉੱਪਰ ਸਰਾਏ ਅਮਾਨਤ ਖਾਂ ਪਿੰਡ ਦੀ ਪੁਰਾਤਨ ਸਰਾਂ 'ਚ ਫਿਲਮ ਦੇ ਦ੍ਰਿਸ਼ ਫਿਲਮਾਏ ਗਏ, ਜਦੋਂਕਿ ਪਿੰਡ ਗੰਡੀਵਿੰਡ ਤੋਂ ਇਲਾਵਾ ਰੱਖ ਭੁੱਸੇ ਦੇ ਜੰਗਲ 'ਚ ਵੀ ਫਿਲਮ ਦੇ ਸੀਨ ਫਿਲਮਾਏ ਗਏ। ਸਰਾਏ ਅਮਾਨਤ ਖਾਂ ਦੀ ਦਾਣਾ ਮੰਡੀ 'ਚ ਸਮੁੱਚੇ ਯੂਨਿਟ ਦਾ ਬਸੇਰਾ ਰਿਹਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News